ਚੰਡੀਗੜ੍ਹ : ਪਰਮਿੰਦਰ ਢੀਂਡਸਾ ਵਲੋਂ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਦਾ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਵੱਡੇ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਵੱਡਾ ਹਮਲੇ ਬੋਲਦੇ ਹੋਏ ਇਸ ਨੂੰ ਤਾਨਸ਼ਾਹੀ ਫੈਸਲਾ ਕਰਾਰ ਦਿੱਤਾ ਹੈ। ਜਿੱਥੇ ਸੁਖਦੇਵ ਢੀਂਡਸਾ ਨੇ ਪਰਮਿੰਦਰ ਦੇ ਇਸ ਕਦਮ ਨੇ ਸਹੀ ਕਰਾਰ ਦਿੰਦੇ ਹੋਏ ਇਸ ਦਾ ਸਵਾਗਤ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਵਲੋਂ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ, ਇਸ ਤੋਂ ਤਾਨਾਸ਼ਾਹੀ ਸਾਫ ਨਜ਼ਰ ਆ ਰਹੀ ਹੈ। ਢੀਂਡਸਾ ਨੇ ਕਿਹਾ ਕਿ ਕੋਰ ਕਮੇਟੀ ਨਾਲ ਸਲਾਹ ਮਸ਼ਵਰੇ ਤੋਂ ਬਿਨਾਂ ਹੀ ਸੁਖਬੀਰ ਨੇ ਅਸਤੀਫਾ ਮਨਜ਼ੂਰ ਕਰ ਲਿਆ।
ਵੱਡੇ ਢੀਂਡਸਾ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਪਰਮਿੰਦਰ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਦੀ ਪੇਸ਼ ਨਹੀਂ ਚੱਲੀ। ਉਨ੍ਹਾਂ ਕਿਹਾ ਕਿ ਪਰਮਿੰਦਰ ਸੁਖਬੀਰ ਦੀ ਤਾਨਾਸ਼ਾਹੀ ਸਮਝ ਚੁੱਕਾ ਹੈ ਜਿਸ ਦੇ ਚੱਲਦੇ ਹੁਣ ਉਸ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ।
ਅਕਾਲੀ ਦਲ 'ਚ ਅਹਿਮ ਅਹੁਦਾ ਮਿਲਣ ਤੋਂ ਬਾਅਦ ਸ਼ਰਨਜੀਤ ਢਿੱਲੋਂ ਦਾ ਪਹਿਲਾ ਬਿਆਨ
NEXT STORY