ਜਲੰਧਰ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਅਤੇ ਪਟਿਆਲਾ ਤੋਂ ਮੈਂਬਰ ਆਫ ਪਾਰਲੀਮੈਂਟ ਪਰਨੀਤ ਕੌਰ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦਿਆਂ ਪੋਸਟ 'ਤੇ ਲਿਖਿਆ ਹੈ, 'ਮਾਂ ਧੀ ਦਾ ਰਿਸ਼ਤਾ ਧਰਤੀ 'ਤੇ ਸਭ ਤੋਂ ਮਜ਼ਬੂਤ ਅਤੇ ਪਿਆਰਾ ਬੰਧਨ ਹੁੰਦਾ ਹੈ। ਤੁਹਾਡੇ ਅਥਾਂਹ ਨਿੱਘ ਅਤੇ ਸ਼ਰਤ ਰਹਿਤ ਪਿਆਰ ਨੇ ਹੀ ਮੈਨੂੰ ਉਹ ਵਿਅਕਤੀ ਬਣਾਇਆ ਹੈ, ਜੋ ਮੈਂ ਅੱਜ ਹਾਂ। ਵਾਹਿਗੁਰੂ ਤੁਹਾਨੂੰ ਸਦਾ ਹੀ ਤੰਦਰੁਸਤੀ ਬਖ਼ਸ਼ੇ। ਇਹ ਭਾਵੁਕ ਪੋਸਟ ਉਨ੍ਹਾਂ ਨੇ ਆਪਣੀ ਮਾਂ ਲਈ ਸਾਂਝੀ ਕੀਤੀ ਹੈ।
ਹਲਕੇ 'ਚੋਂ ਚਿੱਟੇ ਨਸ਼ੇ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਪੁੱਟੀਆਂ ਜਾਣਗੀਆਂ : ਆਵਲਾ
NEXT STORY