ਮੋਹਾਲੀ (ਨਿਆਮੀਆਂ, ਪਰਦੀਪ) : ਜ਼ਿਲ੍ਹੇ ਨਾਲ ਸਬੰਧਿਤ 252 ਮੁਸਾਫਰ, ਜੋ 25 ਮਈ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਤੋਂ ਬਾਅਦ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ. ਐੱਚ. ਆਈ. ਐੱਲ.) ਵਿਖੇ ਪਹੁੰਚੇ, ਨੂੰ ਘਰ 'ਚ ਇਕਾਂਤਵਾਸ ਅਧੀਨ ਰੱਖਿਆ ਗਿਆ ਹੈ। ਇਹ ਪ੍ਰਗਟਾਵਾ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਦੱਸਿਆ ਕਿ 25 ਮਈ ਨੂੰ 7 ਉਡਾਣਾਂ ਰਾਹੀਂ 495 ਮੁਸਾਫਰ ਪਹੁੰਚੇ ਸਨ ਅਤੇ ਇਨ੍ਹਾਂ 'ਚੋਂ 223 ਪੰਜਾਬ ਨਾਲ ਸਬੰਧਤ ਸਨ, ਜਦੋਂ ਕਿ 57 ਮੋਹਾਲੀ ਤੋਂ ਸਨ। 26 ਮਈ ਨੂੰ, 6 ਉਡਾਣਾਂ 419 ਮੁਸਾਫਰਾਂ ਨੂੰ ਲੈ ਕੇ ਪਹੁੰਚੀਆਂ, ਜਿਨ੍ਹਾਂ 'ਚੋਂ 69 ਮੋਹਾਲੀ ਦੇ ਮੁਸਾਫਰਾਂ ਸਮੇਤ 193 ਪੰਜਾਬ ਨਾਲ ਸਬੰਧਤ ਸਨ।
27 ਮਈ ਨੂੰ ਕੁੱਲ 530 ਯਾਤਰੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ ਅਤੇ ਇਨ੍ਹਾਂ 'ਚੋਂ 228 ਪੰਜਾਬ ਤੋਂ ਸਨ, ਜਿਨ੍ਹਾਂ 'ਚੋਂ ਮੋਹਾਲੀ ਦੇ ਮੁਸਾਫਰਾਂ ਦੀ ਗਿਣਤੀ 62 ਸੀ। 28 ਮਈ ਨੂੰ 5 ਉਡਾਣਾਂ 512 ਮੁਸਾਫਰਾਂ ਨੂੰ ਲੈ ਕੇ ਆਈਆਂ, ਜਿਨ੍ਹਾਂ 'ਚ ਮੋਹਾਲੀ ਦੇ 64 ਯਾਤਰੀਆਂ ਸਮੇਤ 208 ਪੰਜਾਬ ਦੇ ਯਾਤਰੀ ਸਨ। ਸਿਰਫ ਇਕ ਅੰਤਰਰਾਸ਼ਟਰੀ ਉਡਾਣ ਜੋ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ, ਇਹ ਉਡਾਣ ਅਮਰੀਕਾ ਤੋਂ ਦਿੱਲੀ ਦੇ ਰਸਤੇ ਮੋਹਾਲੀ ਪਹੁੰਚੀ। ਉਡਾਣ 'ਚ ਕੁੱਲ 100 ਯਾਤਰੀ ਸਨ, ਜਿਨ੍ਹਾਂ 'ਚੋਂ ਪੰਜਾਬ ਦੇ 61 ਅਤੇ ਮੋਹਾਲੀ ਤੋਂ 5 ਮੁਸਾਫਰ ਸਨ।
ਸਿਹਤ ਵਿਭਾਗ ਦੇ ਪ੍ਰੋਟੋਕੋਲ ਦੇ ਅਨੁਸਾਰ ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਸੰਸਥਾਗਤ/ਹੋਟਲ ਕੁਆਰੰਟੀਨ 'ਚ ਰੱਖਿਆ ਗਿਆ ਹੈ, ਜਦੋਂ ਕਿ ਘਰੇਲੂ ਉਡਾਣਾਂ ਰਾਹੀਂ ਆਉਣ ਵਾਲੇ ਮੁਸਾਫਰਾਂ ਨੂੰ 14 ਦਿਨਾਂ ਲਈ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ।
ਮਿੱਟੀ ਦੀ ਨਾਜਾਇਜ਼ ਨਿਕਾਸੀ ਕਰਨ ਵਾਲੇ ਅਣਪਛਾਤੇ JCB ਮਾਲਕ ਖ਼ਿਲਾਫ਼ ਮਾਮਲਾ ਦਰਜ
NEXT STORY