ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਵਿਚ ਉਸ ਸਮੇਂ ਵੱਡਾ ਹਾਦਸਾ ਟਲ ਗਿਆ ਜਦੋਂ ਗੁਹਾਟੀ ਤੋਂ ਜੰਮੂ ਜਾ ਰਹੀ ਗੁਹਾਟੀ ਐਕਸਪ੍ਰੈੱਸ ਅਚਾਨਕ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉੱਤਰ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦ ਗੁਹਾਟੀ ਤੋਂ ਇਕ ਟਰੇਨ ਗੁਹਾਟੀ ਐਕਸਪ੍ਰੈੱਸ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ। ਟਰੇਨ ਦੇ ਇਕ ਯਾਤਰੀ ਨੇ ਦੱਸਿਆ ਕਿ ਜਦ ਗੁਹਾਟੀ ਐਕਸਪ੍ਰੈੱਸ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਰੁੱਕਣ ਲਈ ਟਰੇਨ ਦੀ ਸਪੀਡ ਲਗਾਤਾਰ ਘੱਟ ਹੋ ਰਹੀ ਸੀ ਕਿ ਅਚਾਨਕ ਪਟੜੀ ਦੀ ਕ੍ਰਾਸਿੰਗ ਕਰਦੇ ਸਮੇਂ ਟਰੇਨ ਦੇ ਪਹੀਏ ਪਟੜੀ ਤੋਂ ਉੱਤਰ ਗਏ। ਇਸ ਹਾਦਸੇ ਦੌਰਾਨ ਟਰੇਨ ’ਚ ਯਾਤਰੀਆਂ ਵਿਚ ਘਬਰਾਹਟ ਕਾਰਣ ਭੱਜ-ਦੌਡ਼ ਵਰਗੀ ਸਥਿਤੀ ਪੈਦਾ ਹੋ ਗਈ ਜਦਕਿ ਰੇਲਵੇ ਦੇ ਅਧਿਕਾਰੀਆਂ ਵੱਲੋਂ ਲੱਥੇ ਡੱਬੇ ਨੂੰ ਪਟੜੀ ’ਤੇ ਚਡ਼ਾਉਣ ਦਾ ਕੰਮ ਜਾਰੀ ਹੈ।
40 ਦਿਨਾਂ ਦੀ ਬੱਚੀ 'ਤੇ ਬੈਠੀ ਮਾਂ, ਦਮ ਘੁਟਣ ਕਾਰਨ ਹੋਈ ਮੌਤ
NEXT STORY