ਜਲਾਲਾਬਾਦ (ਆਦਰਸ਼ ਜੋਸਨ, ਜਤਿੰਦਰ) : ਪੰਜਾਬ ਭਰ ਦੇ ਸ਼ਹਿਰਾਂ ’ਚ ਹੋਟਲਾਂ ਅੰਦਰ ਚੱਲ ਰਹੇ ਜਿਸਮਾਂ ਦੇ ਗੈਰ ਕਾਨੂੰਨੀ ਅੱਡੇ ਨੌਜਵਾਨ ਪੀੜ੍ਹੀ ਨੂੰ ਸੈਕਸ ਰੈਕਟ ਵੱਲ ਧੱਕ ਰਹੇ ਹਨ। ਜਲਾਲਾਬਾਦ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੇ ’ਚ ਲਗਭਗ ਅੱਧੀ ਦਰਜਨ ਦੇ ਕਰੀਬ ਹੋਟਲ ਸਿਆਸੀ ਲੋਕਾਂ ਦੀ ਸ਼ਹਿ ’ਤੇ ਚੱਲ ਰਹੇ ਹਨ ਜਿਥੇ ਹੋਟਲਾਂ ਦੇ ਨਾਮ ’ਤੇ ਸੈਕਸ ਰੈਕਟ ਦੇ ਅੱਡੇ ਵੱਡੇ ਪੱਧਰ ’ਤੇ ਚੱਲ ਰਹੇ ਹਨ ਅਤੇ ਕੁੱਝ ਔਰਤਾਂ ਵਲੋਂ ਸ਼ਹਿਰ ਦੀਆਂ ਸਲੱਮ ਬਸਤੀਆਂ ’ਚ ਵੀ ਘਰਾਂ ਦੇ ਅੰਦਰ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਸ਼ਹਿਰ ਅੰਦਰ ਹੋਟਲਾਂ ਦੇ ਨਾਮ ’ਤੇ ਚੱਲ ਰਹੇ ਜਿਸਮਾਂ ਦੇ ਅੱਡਿਆਂ ਨੂੰ ਲੈ ਕੇ ਬੇਖ਼ਬਰ ਸਾਬਤ ਹੋ ਰਹੀ ਹੈ। ਜ਼ਿਆਦਾਤਾਰ ਹੋਟਲ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਂਤਰਾਂ ’ਚ ਖੁੱਲ੍ਹੇ ਹੋਏ ਹਨ ਜਿਥੇ ਸਾਰਾ ਦਿਨ ਵੱਡੇ ਪੱਧਰ ’ਤੇ ਨਾਬਾਲਗ ਕੁੜੀਆਂ ਮੁੰਡੇ ਹੋਟਲਾਂ ਦੀ ਪੌੜੀਆਂ ਚੜ੍ਹਦੇ ਦਿਖਾਈ ਦਿੰਦੇ ਹਨ।
ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਇਨ੍ਹਾਂ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਸੈਕਸ ਰੈਕਟ ਮਾਫੀਆ ਦੇ ਪਾਸੋਂ ਲੱਖਾਂ ਰੁਪਏ ਦੀ ਮਹੀਨਾਵਾਰੀ ਰਿਸ਼ਵਤ ਵਸੂਲੀ ਕਰ ਰਹੀ ਹੈ ਅਤੇ ਜਿਸ ਕਾਰਨ ਲੋਕਾਂ ਵਲੋਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਪੁਲਸ ਹੋਟਲਾਂ ਨੂੰ ਬੰਦ ਕਰਵਾਉਣ ਜਾਂ ਛਾਪੇਮਾਰੀ ਕਰਨ ਨੂੰ ਲੈ ਕੇ ਕੋਈ ਰੂਚੀ ਨਹੀਂ ਦਿਖਾ ਰਹੀ ਜਿਥੇ ਕਿ ਸਾਬਿਤ ਹੁੰਦਾ ਹੈ ਕਿ ਜਲਾਲਾਬਾਦ ਦੀ ਪੁਲਸ ਸਿੱਧੇ ਤੌਰ ’ਤੇ ਹੋਟਲਾਂ ਵਾਲਿਆਂ ਦਾ ਸਾਥ ਦੇ ਰਹੀ ਹੈ ਅਤੇ ਇਨ੍ਹਾਂ ਹੋਟਲਾਂ ’ਚੋਂ ਪੁਲਸ ਮੁਲਾਜ਼ਮ ਸ਼ਹਿਰ ’ਚ ਆਉਣ ਵਾਲੇ ਅਫ਼ਸਰਾਂ ਲਈ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਇਨ੍ਹਾਂ ਹੋਟਲਾਂ ਦੇ ਮਾਫੀਆਂ ਨੂੰ ਵੰਗਾਰਾਂ ਪਾਉਂਦੇ ਹਨ ਅਤੇ ਜਿਨ੍ਹਾਂ ਵਲੋਂ ਅਫ਼ਸਰਾਂ ਦੇ ਆਉਣ ਜਾਣ ਦੀ ਸਾਰੀ ਆਓ ਭਗਤ ਕਰਨ ਲਈ ਪ੍ਰਬੰਧ ਕੀਤੇ ਜਾਂਦੇ ਹਨ। ਜਲਾਲਾਬਾਦ ਦੇ ਲੋਕਾਂ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਸ਼ਹਿਰ ’ਚ ਹੋਟਲਾਂ ਦੇ ਨਾਮ 'ਤੇ ਚੱਲ ਰਹੇ ਜਿਸਮਾਂ ਦੇ ਗੈਰ ਕਾਨੂੰਨੀ ਅੱਡੇ ਬੰਦ ਕਰਵਾਏ ਜਾਣ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਗਲਤ ਰਾਹ ਜਾਣੋ ਬੱਚ ਸਕੇ।
ਸੈਕਸ ਰੈਕਟ ਮਾਫੀਆ ਦੀ ਰੋ ਰਹੀ ਹੈ ਚਾਂਦੀ
ਸ਼ਹਿਰ ਅੰਦਰ ਸਥਿਤ ਹੋਟਲਾਂ ’ਚ ਕਮਰੇ ਦੇਣ ਵਾਲਿਆਂ ਮਾਫੀਆ ਦੇ ਵਲੋਂ ਰੰਗ ਰੰਗਲੀਆ ਮਨਾਉਣ ਲਈ ਆਉਣ ਵਾਲੇ ਜੋੜੀਆਂ ਪਾਸੋ ਮਨਮਰਜ਼ੀ ਦੇ ਪੈਸੇ ਵਸੂਲ ਕੀਤੇ ਜਾਂਦੇ ਹਨ। ਨਾਬਾਲਗ ਤੇ ਸਕੂਲ ਵਰਦੀਧਾਰੀ ਗ੍ਰਾਹਕਾਂ ਦੇ ਪਾਸੋ ਮੋਟੇ ਪੈਸੇ ਲਏ ਜਾਂਦੇ ਹਨ ਅਤੇ ਉਨ੍ਹਾਂ ਦੀ ਕੋਈ ਵੀ ਰਜਿ. ਐਂਟਰੀ ਨਹੀਂ ਪਾਈ ਜਾਂਦੀ ਜਿਥੇ ਕਿ ਕੋਈ ਵੀ ਵੱਡੀ ਵਾਰਦਾਤ ਹੋਣ 'ਤੇ ਪੁਲਸ ਲਈ ਵੱਡੀ ਚੁਣੌਤੀ ਸਾਹਮਣੇ ਆਵੇਗੀ।
ਐਸ.ਐਸ.ਪੀ ਫ਼ਾਜ਼ਿਲਕਾ ਨੇ ਪੱਲਾ ਝਾੜਿਆ
ਜ਼ਿਲ੍ਹਾਂ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਨਾਲ ਪੱਤਰਕਾਰ ਵਲੋਂ ਗੱਲਬਾਤ ਕਰਕੇ ਸ਼ਹਿਰ ਅੰਦਰ ਹੋਟਲਾਂ ’ਚ ਚੱਲ ਰਹੇ ਗੈਰ ਕਾਨੂੰਨੀ ਧੰਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਕਹਿ ਕੇ ਪੱਲਾ ਝਾੜ ਦਿੱਤਾ। ਹੈਰਾਨੀਜਨਕ ਗੱਲ ਇਹ ਹੈ ਕਿ 2 ਦਿਨ ਬੀਤਣ ਦੇ ਬਾਵਜੂਦ ਵੀ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਅਤੇ ਇਹ ਗੈਰ ਕਾਨੂੰਨੀ ਧੰਦਾ ਬਾ-ਦਸਤੂਰ ਜਾਰੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਐੱਸ.ਐੱਸ.ਪੀ ਫ਼ਾਜ਼ਿਲਕਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤੀ ਨਾਲ ਐਕਸ਼ਨ ਲੈਂਦੇ ਹਨ ਜਾਂ ਆਉਣ ਵਾਲੇ ਸਮੇਂ ’ਚ ਇਸ ਤਰ੍ਹਾਂ ਹੀ ਸ਼ਹਿਰਾਂ ਦੇ ਹੋਟਲਾਂ ’ਚ ਗੈਰ ਕਾਨੂੰਨੀ ਧੰਦੇ ਚੱਲਦੇ ਰਹਿਣਗੇ।
ਪੁਲਸ ਐਨਕਾਊਂਟਰ 'ਚ ਮਾਰੇ ਗਏ ਰਣਜੀਤ ਸਿੰਘ ਦੇ ਘਰ ਪਹੁੰਚੇ ਖਹਿਰਾ, ਕੀਤੀ CBI ਜਾਂਚ ਦੀ ਮੰਗ
NEXT STORY