ਪਠਾਨਕੋਟ (ਵਿਨੋਦ) : ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਆਪਣੇ 'ਤੇ ਬਾਹਰੀ ਉਮੀਦਵਾਰ ਦੇ ਲੱਗੇ ਠੱਪੇ ਨੂੰ ਮਿਟਾਉਣ ਲਈ ਪਠਾਨਕੋਟ ਦੇ ਸਿਆਲੀ ਰੋਡ ਦੀ ਹਰੀ ਨਗਰ ਕਲੋਨੀ 'ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਕੋਠੀ ਖਰੀਦੀ ਹੈ। ਇਸ ਦੀ ਰਖਵਾਲੀ ਦੀ ਜ਼ਿੰਮੇਵਾਰੀ ਕੁੱਕ ਨੂੰ ਸੌਂਪੀ ਗਈ ਹੈ। ਉਸ ਨੇ ਦੱਸਿਆ ਕਿ 13 ਤਰੀਕ ਨੂੰ ਪੂਜਾ ਕਰਵਾਉਣ ਤੋਂ ਬਾਅਦ ਸੁਨੀਲ ਜਾਖੜ ਇਕ ਰਾਤ ਕੋਠੀ 'ਚ ਰਹੇ ਹਨ। ਇਸ ਤੋਂ ਬਾਅਦ ਕਾਂਗਰਸ ਦੇ ਵਰਕਰ ਵੀ 'ਸਾਡਾ ਜਾਖੜ, ਗੁਰਦਾਸਪੁਰ ਦਾ ਜਾਖੜ' ਬੈਨਰ ਲਗਾ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸੁਨੀਲ ਜਾਖੜ ਬਾਹਰ ਦੇ ਨਹੀਂ ਸਗੋਂ ਹੁਣ ਉਹ ਪਠਾਨਕੋਟ ਦੇ ਬਣ ਗਏ ਹਨ।
ਦੂਜੇ ਪਾਸੇ ਭਾਜਪਾ ਨੇ ਆਪਣੀਆਂ ਚੋਣ ਸਰਗਰਮੀਆਂ ਲਈ ਪਠਾਨਕੋਟ 'ਚ ਸਿਆਲ ਹਾਊਸ 'ਚ ਆਪਣਾ ਚੋਣ ਕੇਂਦਰ ਅੱਜ ਤੋਂ ਸਥਾਪਤ ਕਰ ਦਿੱਤਾ ਹੈ। ਇਸੇ ਹਾਊਸ 'ਚ ਭਾਜਪਾ ਦੇ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਨੇ ਵੀ 5 ਵਾਰ ਚੋਣ ਲੜਨ ਸਮੇਂ ਆਪਣਾ ਚੋਣ ਕੇਂਦਰ ਸਥਾਪਤ ਕੀਤਾ ਸੀ। ਬਾਅਦ 'ਚ ਉਨ੍ਹਾਂ ਵੀ ਪਠਾਨਕੋਟ ਦੇ ਸਿਆਲੀ ਰੋਡ 'ਤੇ ਸਾਲ 2014 'ਚ ਕੋਠੀ ਖਰੀਦੀ ਸੀ।
ਮਾਮਲਾ ਲੜਕੀ ਦੀ ਸਿਰ ਕਟੀ ਲਾਸ਼ ਦਾ, ਪੁਲਸ ਹੱਥ ਲੱਗੇ ਅਹਿਮ ਸੁਰਾਗ
NEXT STORY