ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ 'ਚ ਸੁਜਾਨਪੁਰ ਆਟੋ ਸਟੈਂਡ ਦੇ ਕੋਲ ਇਕ ਮਹਿਲਾ ਦੇ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਹਾਲਤ ਬਹੁਤ ਤਰਸਯੋਗ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਐੱਨ.ਜੀ.ਓ. ਦੀ ਮਦਦ ਨਾਲ ਪੁਲਸ ਕੋਲ ਇਹ ਮਾਮਲਾ ਪਹੁੰਚਿਆ, ਜਿਸ ਦੀ ਜਾਂਚ ਕਰਦਿਆਂ ਪੁਲਸ ਹੱਥ ਸੀ.ਸੀ.ਟੀ.ਵੀ. ਫੁਟੇਜ ਲੱਗੀ ਜੋ ਬਹੁਤ ਸ਼ਰਮਸਾਰ ਤੇ ਪ੍ਰੇਸ਼ਾਨ ਕਰ ਦੇਣ ਵਾਲੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ 'ਚ ਇਕ ਨੌਜਵਾਨ ਵਲੋਂ ਮਹਿਲਾ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ ਹੈ, ਉਸਨੂੰ ਆਪਣੇ ਨਾਲ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਕਤ ਮਹਿਲਾ ਨੇ ਭੱਜਕੇ ਉਸਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਕਿ ਮਹਿਲਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਹਾਈ ਕਮਾਨ ਤੀਕਸ਼ਣ ਸੂਦ ਦੇ ਨਾਂ 'ਤੇ ਲਾ ਸਕਦੀ ਹੈ ਸੂਬਾ ਪ੍ਰਧਾਨ ਦੀ ਮੋਹਰ
NEXT STORY