ਪਟਿਆਲਾ (ਰਾਹੁਲ) : ਜਿਵੇਂ-ਜਿਵੇਂ ਲੋਕ ਸਭਾ ਚੋਣਾ ਨੇੜੇ ਆ ਰਹੀਆ ਹਨ ਉਸੇ ਤਰ੍ਹਾਂ ਹੀ ਹਰ ਸਿਆਸੀ ਪਾਰਟੀ ਦੇ ਆਗੂਆਂ ਵਲੋਂ ਜੋੜ ਤੋੜ ਦਾ ਸਿਲਸਿਲਾ ਅਤੇ ਦੂਸ਼ਣਬਾਜ਼ੀ ਵੀ ਜ਼ੋਰਾਂ 'ਤੇ ਹੈ। ਬੀਤੇ ਦਿਨ ਸੰਗਰੂਰ ਤੋਂ ਪੀ.ਡੀ.ਏ. ਦੇ ਉਮੀਦਵਾਰ ਜੱਸੀ ਜਸਰਾਜ ਵਲੋਂ ਫੇਸਬੁੱਕ 'ਤੇ ਪੋਸਟ ਪਾ ਕੇ ਸਿਆਸੀ ਗਲਿਆਰਿਆ 'ਚ ਹੱਲ-ਚਲ ਮਚਾ ਦਿੱਤੀ ਗਈ। ਜੱਸੀ ਜਸਰਾਜ ਨੇ ਪੋਸਟ 'ਚ ਦਾਅਵਾ ਕੀਤਾ ਕਿ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਪਟਿਆਲਾ ਤੋਂ ਪੀ.ਡੀ.ਏ. ਦੇ ਉਮੀਦਵਾਰ ਡਾ.ਧਰਮਵੀਰ ਗਾਂਧੀ ਨੂੰ ਸਮਰਥਨ ਦੇ ਦਿੱਤਾ ਹੈ। ਜਿਸ ਦਾ ਕਾਕਾ ਰਣਦੀਪ ਨੇ ਆਪਣੇ ਫੇਸਬੁੱਕ ਅਕਾਊੂਂਟ ਤੋਂ ਜੱਸੀ ਜਸਰਾਜ ਨੂੰ ਜਵਾਬ ਦਿੱਤਾ ਹੈ।
ਉਨ੍ਹਾਂ ਕਿ ਇਸ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਦਾ ਮੈਂ ਖੰਡਨ ਕਰਦਾ ਹਾਂ ਤੇ ਇਸ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਫਲਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਪੋਸਟ ਤੋਂ ਬਾਅਦ ਕਾਕਾ ਰਣਦੀਪ ਸਿੰਘ ਨਾਭਾ ਨੇ ਪ੍ਰੈਸ ਕਾਨਫੰਰਸ ਕਰਕੇ ਇਸ ਝੂਠੀ ਗੱਲ ਦਾ ਖੰਡਨ ਕੀਤਾ। ਉੱਥੇ ਹੀ ਰਣਦੀਪ ਨੇ ਜੱਸੀ ਜਸਰਾਜ 'ਤੇ ਤੰਜ ਕੱਸਦਿਆਂ ਕਿਹਾ ਕਿ ਜੱਸੀ ਇਕ ਸੂਝਵਾਨ ਵਿਅਕਤੀ ਹੈ ਪਰ ਉਨ੍ਹਾਂ ਵਲੋ ਇਸ ਤਰ੍ਹਾਂ ਦਾ ਬੇ-ਬੁਨਿਆਦ ਬਿਆਨ ਦੇਣਾ ਠੀਕ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਨਾਲ ਉਹ ਜ਼ਿੰਦਗੀ 'ਚ ਕਾਮਯਾਬੀ ਹਾਸਲ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸੀ ਹਾਂ ਤੇ ਹਮੇਸ਼ਾ ਹੀ ਕਾਂਗਰਸ ਦਾ ਵਫਾਦਾਰ ਸਿਪਾਹੀ ਰਹਾਂਗਾ।
ਪਤਨੀ v/s ਪਤਨੀ : ਉਮੀਦਵਾਰਾਂ ਤੋਂ ਜ਼ਿਆਦਾ ਉਨ੍ਹਾਂ ਦੀਆਂ ਪਤਨੀਆਂ 'ਚ ਪ੍ਰਚਾਰ ਦਾ ਮੁਕਾਬਲਾ
NEXT STORY