ਪਟਿਆਲਾ,(ਬਲਜਿੰਦਰ)- ਪਟਿਆਲਾ ਦੀਆਂ 5 ਬੈਂਕ ਬ੍ਰਾਂਚਾਂ ਵੱਲੋਂ ਆਰ. ਬੀ. ਆਈ. ਜੈਪੁਰ ਨੂੰ ਨਕਲੀ ਨੋਟ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਹ ਮਾਮਲਾ ਆਰ. ਬੀ. ਆਈ. ਦੇ ਧਿਆਨ 'ਚ ਆਇਆ ਤਾਂ ਸਹਾਇਕ ਜਨਰਲ ਮੈਨੇਜਰ ਓਮ ਪ੍ਰਕਾਸ਼ ਕਵਿਆ ਪੁੱਤਰ ਨਾਥੂ ਸਿੰਘ ਵਾਸੀ ਚਿਤਰਕੂਟ ਨਗਰ ਅਜਮੇਰ ਰੋਡ ਜੈਪੁਰ ਨੇ ਪਟਿਆਲਾ ਪੁਲਸ ਨੂੰ ਪੱਤਰ ਭੇਜ ਕੇ ਸ਼ਿਕਾਇਤ ਦਰਜ ਕਰਵਾਈ ਕਿ ਅਪ੍ਰੈਲ 2017 ਤੋਂ ਲੈ ਕੇ ਮਾਰਚ 2018 ਤੱਕ ਅਣਪਛਾਤੇ ਵਿਅਕਤੀਆਂ, ਬ੍ਰਾਂਚਾਂ ਪੰਜਾਬ ਐਂਡ ਸਿੰਧ, ਭਾਰਤੀ ਸਟੇਟ ਬੈਂਕ ਸੀ. ਬੀ. ਪਟਿਆਲਾ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਪਟਿਆਲਾ ਪਾਤੜਾਂ ਅਤੇ ਸਟੇਟ ਬੈਂਕ ਪਟਿਆਲਾ ਰਾਜਪੁਰਾ ਵੱਲੋਂ ਜਿਹੜੇ ਨੋਟ ਭੇਜੇ ਗਏ ਸਨ, ਉਨ੍ਹਾਂ ਵਿਚੋਂ ਕਈ ਨਕਲੀ ਨੋਟ ਮਿਲੇ। ਇਸ ਕਰ ਕੇ ਜ਼ੀਰੋ ਐੱਫ. ਆਈ. ਆਰ. 489-ਏ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿੰਨੇ ਨੋਟ ਨਕਲੀ ਹਨ ਅਤੇ ਕਿਹੜੀ ਬ੍ਰਾਂਚ ਤੋਂ ਉਹ ਨੋਟ ਆਰ. ਬੀ. ਆਈ. ਨੂੰ ਭੇਜੇ ਗਏ ਹਨ? ਬੈਂਕਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਰਿਸ਼ਵਤ ਲੈਂਦੇ ਸੀ.ਡੀ.ਪੀ.ਓ ਸਮੇਤ 2 ਰੰਗੇ ਹੱਥੀਂ ਕਾਬੂ
NEXT STORY