ਪਟਿਆਲਾ (ਪਰਮੀਤ)- ਪਟਿਆਲਾ ਸ਼ਹਿਰ ’ਚ ਪੀਲੀਆ ਰੋਗ (ਹੈਪੇਟਾਈਟਿਸ) ਫੈਲਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਹੁਣ ਤੱਕ 3 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 16 ਸ਼ੱਕੀ ਕੇਸ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਇਹ ਕੇਸ ਡੋਗਰਾ ਮੁਹੱਲਾ, ਸਰਹਿੰਦੀ ਗੇਟ ਨੇੜੇ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ 10 ਜੂਨ ਨੂੰ ਆਈ. ਡੀ. ਐੱਸ. ਪੀ. ਲੈਬਾਰਟਰੀ, ਮਾਤਾ ਕੌਸ਼ਲਿਆ ਹਸਪਤਾਲ, ਪਟਿਆਲਾ ਤੋਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਡੋਗਰਾ ਮੁਹੱਲਾ ਦੇ 2 ਮਰੀਜ਼ਾਂ ’ਚ ਹੈਪੇਟਾਈਟਿਸ-ਏ ਅਤੇ ਇਕ ਮਰੀਜ਼ ’ਚ ਹੈਪੇਟਾਈਟਿਸ-ਈ ਦੀ ਪੁਸ਼ਟੀ ਹੋਈ ਹੈ। ਸਰਗਰਮ ਨਿਗਰਾਨੀ ਦੌਰਾਨ ਹੁਣ ਤੱਕ ਪੀਲੀਆ ਦੇ 16 ਸ਼ੱਕੀ ਕੇਸ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਇਸ ਸਮੇਂ ਪੀਲੀਆ ਤੋਂ ਪੀੜਤ 5 ਮਰੀਜ਼ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਹਨ।
ਅੰਮ੍ਰਿਤਸਰ 'ਚ ਤੇਜ਼ ਹਨੇਰੀ ਦਾ ਕਹਿਰ: ਦੀਵਾਰ ਡਿੱਗਣ ਕਾਰਣ ਵਿਅਕਤੀ ਦੀ ਮੌਤ, ਕਈ ਥਾਵਾਂ 'ਤੇ ਭਾਰੀ ਨੁਕਸਾਨ
NEXT STORY