ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ (GNDH) ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਗਲੂਕੋਜ਼ ਕਾਰਨ ਮਰੀਜ਼ਾਂ ਨੂੰ ਰਿਐਕਸ਼ਨ ਹੋ ਗਈ। ਰਿਐਕਸ਼ਨ ਇੰਨਾ ਗੰਭੀਰ ਸੀ ਕਿ ਮਰੀਜ਼ ਦਰਦ ਨਾਲ ਤੜਪ ਰਹੇ ਸੀ ਅਤੇ ਉਨ੍ਹਾਂ ਦੀ ਚਮੜੀ 'ਤੇ ਧੱਫੜ ਵੀ ਦਿਖਾਈ ਦੇਣ ਲੱਗ ਪਏ। ਇਸ ਨਾਲ ਹਸਪਤਾਲ 'ਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ- ਏਜੰਟ ਦਾ ਸ਼ਿਕਾਰ ਹੋਈ ਇਕ ਹੋਰ ਨੌਜਵਾਨ ਕੁੜੀ, ਵਿਦੇਸ਼ 'ਚ ਮਿਲੇ ਅਜਿਹੇ ਤਸੀਹੇ ਤੁਹਾਡੀ ਵੀ ਕੰਬ ਜਾਵੇਗੀ ਰੂਹ
ਇਸ ਦੌਰਾਨ ਸੀਨੀਅਰ ਡਾਕਟਰਾਂ ਨੂੰ ਤੁਰੰਤ ਬੁਲਾਇਆ ਗਿਆ ਅਤੇ ਫਿਰ ਮਰੀਜ਼ਾਂ ਨੂੰ ਤੁਰੰਤ ਹਾਈਡ੍ਰੋਕਾਰਟੀਸੋਨ ਟੀਕੇ ਲਗਾਏ ਗਏ। ਇਸ ਤੋਂ ਬਾਅਦ ਮਰੀਜ਼ਾਂ ਦੀ ਹਾਲਤ ਆਮ ਹੋ ਗਈ। ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਗਲੂਕੋਜ਼ ਦੇ ਪੂਰੇ ਸਟਾਕ ਨੂੰ ਸੀਲ ਕਰ ਦਿੱਤਾ ਅਤੇ ਇਸਨੂੰ ਇੱਕ ਟਰੱਕ ਵਿੱਚ ਚੰਡੀਗੜ੍ਹ ਭੇਜ ਦਿੱਤਾ। ਜਿਥੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਨੂੰ ਸਾਧਾਰਨ ਗਲੂਕੋਜ਼ ਸਪਲਾਈ ਕੀਤਾ ਜਾਂਦਾ ਹੈ। ਨਿਗਮ ਗਲੂਕੋਜ਼ ਦੀਆਂ ਬੋਤਲਾਂ ਖਰੀਦਦਾ ਹੈ ਅਤੇ ਇਨ੍ਹਾਂ ਨੂੰ ਦੋ ਲੈਬਾਂ ਦੁਆਰਾ ਟੈਸਟ ਕਰਨ ਤੋਂ ਬਾਅਦ ਵੇਰਕਾ ਦੇ ਗੋਦਾਮ ਵਿੱਚ ਭੇਜਿਆ ਜਾਂਦਾ ਹੈ। ਉੱਥੋਂ ਗਲੂਕੋਜ਼ ਦਾ ਸਟਾਕ ਮਾਝਾ ਖੇਤਰ ਦੇ ਹਸਪਤਾਲਾਂ ਨੂੰ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਭੂਆ ਘਰ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਗੋਦਾਮ ਤੋਂ ਆਏ ਗਲੂਕੋਜ਼ 'ਤੇ ਲੈਬ ਟੈਸਟ ਦੀ ਮੋਹਰ ਵੀ ਲੱਗੀ ਹੋਈ ਸੀ। ਹਸਪਤਾਲ ਪ੍ਰਸ਼ਾਸਨ ਨੇ ਸਟਾਕ ਨੂੰ ਆਰਥੋ ਅਤੇ ਮੈਡੀਸਨ ਵਾਰਡਾਂ ਵਿੱਚ ਭੇਜ ਦਿੱਤਾ ਸੀ। ਜਦੋਂ ਵੀਰਵਾਰ ਦੁਪਹਿਰ 12 ਵਜੇ ਛੇ ਮਰੀਜ਼ਾਂ ਨੂੰ ਇਹ ਗਲੂਕੋਜ਼ ਦਿੱਤਾ ਗਿਆ, ਤਾਂ ਰਿਐਕਸ਼ਨ ਸ਼ੁਰੂ ਹੋ ਗਈ। ਮਰੀਜ਼ ਦਰਦ ਨਾਲ ਤੜਫਨ ਲੱਗ ਪਏ ਅਤੇ ਉਨ੍ਹਾਂ ਦੇ ਸਰੀਰ 'ਤੇ ਧੱਫੜ ਪੈ ਗਏ। ਮਰੀਜ਼ਾਂ ਨੂੰ ਹਾਈਡ੍ਰੋਕਾਰਟੀਸੋਨ ਟੀਕੇ ਦਿੱਤੇ ਗਏ, ਜਿਸ ਨਾਲ ਐਲਰਜੀ ਦੇ ਪ੍ਰਭਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ। ਟੀਕਾ ਲਗਾਉਣ ਤੋਂ ਲਗਭਗ ਅੱਧੇ ਘੰਟੇ ਬਾਅਦ ਮਰੀਜ਼ਾਂ ਦੀ ਹਾਲਤ ਆਮ ਵਾਂਗ ਹੋ ਗਈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ ਜਾਣਗੇ ਇਹ ਮੁਲਾਜ਼ਮ! ਬਣ ਗਈਆਂ ਲਿਸਟਾਂ, ਪੜ੍ਹੋ ਪੂਰੇ ਵੇਰਵੇ
NEXT STORY