ਪੱਟੀ (ਸੌਰਭ)- ਪੱਟੀ ’ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਵਾਲਾ ਟੀਕਾ ਲਗਾਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਪਿੱਪਲ ਸਿੰਘ (22) ਪੁੱਤਰ ਸਵ. ਹਰਜਿੰਦਰ ਸਿੰਘ ਵਾਸੀ ਘਰਿਆਲੀ ਦਾਸੂਵਾਲ ਵਜੋਂ ਹੋਈ ਹੈ। ਸਿਵਲ ਹਸਪਤਾਲ ਪੱਟੀ ਵਿਖੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚੇ ਦੇ ਭਰਾ ਹਰਦਿਆਲ ਸਿੰਘ ਪੰਚਾਇਤ ਸਕੱਤਰ ਨੌਸ਼ਹਿਰਾ ਪੰਨੂਆ ਨੇ ਦੱਸਿਆ ਕਿ ਮੇਰੇ ਚਾਚੇ ਦਾ ਮੁੰਡਾ ਪਿੱਪਲ ਸਿੰਘ ਨਸ਼ੇ ਕਰਨ ਦਾ ਆਦਿ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ
ਉਨ੍ਹਾਂ ਕਿਹਾ ਕਿ ਉਸ ਨੂੰ ਕਈ ਵਾਰ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਿਲ ਕਰਵਾ ਕੇ ਉਸ ਦਾ ਇਲਾਜ਼ ਕਰਵਾਉਣਾ ਚਾਹਿਆ ਪਰ ਨਸ਼ੇ ਵੇਚਣ ਵਾਲੇ ਉਸ ਨੂੰ ਬਾਰ ਬਾਰ ਲੈ ਜਾਂਦੇ ਅਤੇ ਨਸ਼ਾ ਕਰਵਾਉਂਦੇ ਸਨ। ਪਿੱਪਲ ਸਿੰਘ ਦੇ ਇਲਾਜ ਲਈ ਅਸੀਂ ਦੱਸ ਲੱਖ ਦੇ ਕਰੀਬ ਪੈਸਾ ਵੀ ਲਗਾ ਚੁੱਕੇ ਹਾਂ। ਉਨ੍ਹਾਂ ਦੱਸਿਆ ਕਿ ਬੀਤੇ ਸ਼ਾਮ ਪਿੱਪਲ ਸਿੰਘ ਦਾ ਦੋਸਤ ਉਸ ਨੂੰ ਪੱਟੀ ਵਿਖੇ ਬਸਤੀ ਲੈ ਆਇਆ, ਜਿਥੇ ਨਸ਼ੇ ਵਾਲਾ ਟੀਕਾ ਲਗਾਉਣ ਕਾਰਨ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰ ਪੁਲਸ ਪ੍ਰਸ਼ਾਸ਼ਨ ਨੂੰ ਨਸ਼ੇ ਵੇਚਣ ਵਾਲਿਆ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਨਸ਼ਾ ਵਿਕਦਾ ਰਿਹਾ, ਜਿਸ ਕਾਰਨ ਸਾਡਾ ਨੌਜਵਾਨ ਅੱਜ ਨਹੀਂ ਰਿਹਾ। ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਦੀ ਅੱਠ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਤਿੰਨਾਂ ਭੈਣਾ ਦਾ ਇੱਕਲੌਤਾ ਭਰਾ ਸੀ। ਅਮਰਜੀਤ ਕੌਰ ਨੇ ਰੋ ਰੋ ਦੱਸਿਆ ਕਿ ਸਾਡੇ ਘਰ ਦਾ ਇਕਲੌਤਾ ਚਿਰਾਗ ਬੁੱਝ ਗਿਆ ਹੈ। ਉਨ੍ਹਾਂ ਦੀ ਅੱਠ ਕਿਲੇ ਜ਼ਮੀਨ ਹੈ।
ਪੜ੍ਹੋ ਇਹ ਵੀ ਖ਼ਬਰ - ਵਰਕ ਪਰਮਿਟ ’ਤੇ ਦੁਬਈ ਗਏ ਨੌਜਵਾਨਾਂ ਨਾਲ ਹੋਈ ਹੱਦੋਂ ਮਾੜੀ, ਭੀਖ ਮੰਗਣ ਲਈ ਹੋਏ ਮਜ਼ਬੂਰ
ਉਨ੍ਹਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ, ਐੱਸ.ਐੱਸ.ਪੀ. ਤਰਨ ਤਾਰਨ ਤੋਂ ਮੰਗ ਕੀਤੀ ਕਿ ਨਸ਼ੇ ਵੇਚਣ ਵਾਲਿਆ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਪੀੜ੍ਹੀ ਨੂੰ ਬਚਾਇਆ ਜਾ ਸਕੇ। ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਆਉਣ ਵਾਲੇ 10 ਮਾਰਚ ਨੂੰ ਜਿਹੜੀ ਵੀ ਸਰਕਾਰ ਬਣੇ, ਉਸ ਨੂੰ ਸਿਰਫ ਨਸ਼ਾ ਬੰਦ ਕਰਨਾ ਚਾਹੀਦਾ ਤਾਂ ਜੋ ਬਾਕੀ ਘਰਾਂ ਦੇ ਚਿਰਾਗ ਬੁੱਝ ਨਾ ਸਕਣ। ਇਸ ਸਬੰਧੀ ਐੱਸ.ਐੱਚ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਪੱਟੀ ਵਿਚ ਬਲਵਿੰਦਰ ਸਿੰਘ ਬਾਓ ਪੁੱਤਰ ਸਲਵਿੰਦਰ ਸਿੰਘ ਪੱਟੀ ਅਤੇ ਗੁਰਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਠੱਠਾ ਖ਼ਿਲਾਫ਼ 304, 34 ਆਈ.ਪੀ.ਸੀ. ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ
ਚਾਹ ਬਣਾਉਂਦੇ ਸਮੇਂ ਅੱਗ ਲੱਗਣ ਕਾਰਨ ਘਰ ਸੜ ਕੇ ਹੋਇਆ ਸੁਆਹ, 6 ਸਾਲਾ ਮਾਸੂਮ ਬੱਚੀ ਝੁਲਸੀ
NEXT STORY