ਲੁਧਿਆਣਾ (ਰਿਸ਼ੀ) : ਪੁਲਸ ਕਮਿਸ਼ਨਰੇਟ ਦੇ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ 3 ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ’ਚ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਨਸ਼ੇ ਲਈ ਵਰਤੋਂ ਕੀਤਾ ਜਾਣ ਵਾਲਾ ਸਾਮਾਨ ਸਿਲਵਰ ਪੰਨੀ, 10 ਰੁਪਏ ਦਾ ਨੋਟ ਅਤੇ ਲਾਈਟਰ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਮੁਲਜ਼ਮਾਂ ਨੂੰ ਕੋਰਟ ’ਚ ਪੇਸ਼ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਗਿਆ ਹੈ।
ਥਾਣਾ ਮਾਡਲ ਟਾਊਨ ਦੀ ਪੁਲਸ ਨੇ ਬਿਜਲੀ ਘਰ ਦੀ ਬੈਕ ਸਾਈਡ ’ਤੇ ਨਸ਼ੇ ਦਾ ਸੇਵਨ ਕਰਦੇ ਹੋਏ ਨੌਜਵਾਨ ਨੂੰ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਦੀ ਪਛਾਣ ਦੁੱਗਰੀ ਦੇ ਰਹਿਣ ਵਾਲੇ ਦੁਰਗਾ ਥਾਪਾ ਵਜੋਂ ਕੀਤੀ ਹੈ। ਥਾਣਾ ਹੈਬੋਵਾਲ ਦੀ ਪੁਲਸ ਨੇ ਪਿੰਡ ਹੈਬੋਵਾਲ ਦੇ ਨੇੜਿਓਂ ਬੱਬਲੂ ਕੁਮਾਰ ਨਿਵਾਸੀ ਪੀਰੂ ਬੰਦਾ ਨੂੰ ਕਾਬੂ ਕਰ ਲਿਆ।
ਥਾਣਾ ਦੁੱਗਰੀ ਦੀ ਪੁਲਸ ਨੇ ਲਲਤੋਂ ਕਲਾਂ ਚੌਕ ਨੇੜੇ ਲੁਕ ਕੇ ਨਸ਼ਾ ਕਰ ਰਹੇ ਨੌਜਵਾਨ ਨੂੰ ਕਾਬੂ ਕਰ ਲਿਆ। ਹੈੱਡ ਕਾਂਸਟੇਬਲ ਰਾਜਿੰਦਰ ਸਿੰਘ ਨੇ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਮਹਾਦੇਵ ਨਗਰ ਦੇ ਰਹਿਣ ਵਾਲੇ ਦੀਪੂ ਸਿੰਘ ਵਜੋਂ ਕੀਤੀ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ਾ ਕਿਥੋਂ ਲੈ ਕੇ ਆਉਂਦੇ ਸਨ। ਉਨ੍ਹਾਂ ਦੇ ਸਾਥੀਆਂ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।
ਡਿਵਾਈਡਰ ਨਾਲ ਟਕਰਾ ਕੇ ਪੱਥਰਾਂ 'ਤੇ ਜਾ ਪਲਟੀ ਤੇਜ਼ ਰਫਤਾਰ ਕਾਰ
NEXT STORY