ਰੂਪਨਗਰ, (ਵਿਜੇ)- ਮਨਿਸਟਰੀਅਲ ਸਟਾਫ (ਸਬ-ਆਫਿਸ) ਐਸੋਸੀਏਸ਼ਨ ਜ਼ਿਲਾ ਰੂਪਨਗਰ ਵੱਲੋਂ ਵਰਿੰਦਰ ਕੁਮਾਰ ਜ਼ਿਲਾ ਪ੍ਰਧਾਨ ਦੀ ਅਗਵਾਈ 'ਚ ਜ਼ਿਲਾ ਪੱਧਰ 'ਤੇ ਕਲਮਛੋੜ ਹੜਤਾਲ ਕਰ ਕੇ ਗੇਟ ਰੈਲੀ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਦੇ ਅੜੀਅਲ ਰਵੱਈਏ ਖਿਲਾਫ ਅਤੇ ਸਿੱਖਿਆ ਸਕੱਤਰ (ਸਕੂਲ) ਵੱਲੋਂ ਸੂਬਾ ਪ੍ਰਧਾਨ ਪਵਨਜੀਤ ਸਿੰਘ ਸਿੱਧੂ ਦੀ ਬਦਲੀ ਰੱਦ ਕਰਨ ਖਿਲਾਫ ਹੜਤਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਜਥੇਬੰਦੀ ਦੀਆਂ ਹੱਕੀ ਮੰਗਾਂ ਸੰਬੰਧੀ ਰੱਖੀ ਮੀਟਿੰਗ (3 ਨਵੰਬਰ) 'ਚ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਸਿੱਖਿਆ ਵਿਭਾਗ ਪੰਜਾਬ ਦੇ ਮਨਿਸਟਰੀਅਲ ਕਾਮੇ ਆਪਣੀਆਂ ਚਾਬੀਆਂ ਸਿੱਖਿਆ ਸਕੱਤਰ ਨੂੰ ਸੌਂਪ ਕੇ 6 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਪੰਜਾਬ ਪੱਧਰ 'ਤੇ ਦਫਤਰੀ ਕੰਮਕਾਜ ਠੱਪ ਕਰਨਗੇ।
ਖੇਤਰੀ ਦਫਤਰਾਂ ਅਤੇ ਮੁੱਖ ਦਫਤਰ 'ਚ ਫੀਲਡ ਸਟਾਫ ਦੀਆਂ ਪੋਸਟਾਂ ਖਤਮ ਕਰਨ ਸੰਬੰਧੀ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣ ਲਈ ਸਰਕਾਰ ਦਖਲ ਦੇਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮਨੋਰਥ ਪੱਤਰ 'ਚ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜੇਕਰ ਇਹ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਤਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਕਿਵੇਂ ਦਿੱਤੀ ਜਾ ਸਕਦੀ ਹੈ। ਰੈਲੀ 'ਚ ਜਨਰਲ ਸਕੱਤਰ ਰਾਜੀਵ ਕੁਮਾਰ, ਮੀਤ ਪ੍ਰਧਾਨ ਸਿਮਰਨਜੀਤ ਸਿੰਘ, ਗੁਰਬਾਜ਼ ਸਿੰਘ, ਕੁਲਦੀਪ ਰਾਣਾ, ਅਨਿਲ ਕੁਮਾਰ, ਨਵਦੀਪ ਸਿੰਘ, ਤਜਿੰਦਰਪਾਲ ਸਿੰਘ, ਦੀਪਕ ਰਾਣਾ ਤੇ ਸਮੂਹ ਦਫਤਰੀ ਤੇ ਫੀਲਡ ਸਟਾਫ ਮੌਜੂਦ ਸੀ।
ਨਵਾਂਸ਼ਹਿਰ, (ਤ੍ਰਿਪਾਠੀ)- ਪੰਜਾਬ ਸਟੇਟ ਸਿੱਖਿਆ ਵਿਭਾਗ ਦੇ ਮਨਿਸਟਰੀਅਲ ਸਟਾਫ਼ ਨੇ ਅੱਜ ਸੂਬਾ ਪ੍ਰਧਾਨ ਪਵਨਜੀਤ ਸਿੰਘ ਸਿੱਧੂ ਦੀ ਹੋਰ ਜ਼ਿਲੇ 'ਚ ਕੀਤੀ ਗਈ ਬਦਲੀ ਨੂੰ ਰੱਦ ਕਰਨ ਤੇ ਹੋਰਨਾਂ ਮੰਗਾਂ ਲਈ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ।
ਧਰਨੇ ਉਪਰੰਤ ਜ਼ਿਲਾ ਸਿੱਖਿਆ ਅਫਸਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਗੁਰਕੀਰਤ ਸਿੰਘ ਅਤੇ ਜ਼ਿਲਾ ਵਿੱਤ ਸਕੱਤਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ। ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਸਮੇਂ ਮੰਗਾਂ ਮੰਨਣ ਦੇ ਬਾਵਜੂਦ ਉਨ੍ਹਾਂ ਨੂੰ ਗੱਲਬਾਤ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। ਹੁਣ 3 ਨਵੰਬਰ ਨੂੰ ਸਮਾਂ ਦਿੱਤਾ ਹੈ ਪਰ ਉਨ੍ਹਾਂ ਦੀ ਜਥੇਬੰਦੀ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸੂਬਾ ਪ੍ਰਧਾਨ ਪਵਨਜੀਤ ਸਿੰਘ ਸਿੱਧੂ ਦਾ ਹੋਰ ਜ਼ਿਲੇ 'ਚ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੂਬਾ ਪ੍ਰਧਾਨ ਦੇ ਤਬਾਦਲੇ ਨੂੰ ਰੱਦ ਕੀਤਾ ਜਾਵੇ, ਮੁੱਖ ਦਫ਼ਤਰ ਤੇ ਫੀਲਡ ਦੀ ਸੀਨੀਆਰਤਾ ਲਿਸਟ ਇਕੱਠੀ ਕੀਤੀ ਜਾਵੇ, ਮਾਸਟਰ ਕੇਡਰ ਲਈ ਇਕ ਪ੍ਰਤੀਸ਼ਤ ਕੋਟੇ ਨੂੰ ਬਹਾਲ ਕੀਤਾ ਜਾਵੇ ਅਤੇ ਦਫ਼ਤਰੀ ਸਟਾਫ਼ 'ਤੇ ਵਾਧੂ ਬੋਝ ਪਾਉਣਾ ਬੰਦ ਕੀਤਾ ਜਾਵੇ।
ਇਸ ਮੌਕੇ ਜੀ.ਟੀ.ਯੂ. ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜੁਕਾ, ਜਸਵਿੰਦਰ ਸਿੰਘ ਗੁਲਪੁਰ, ਪਰਮਜੀਤ ਸਿੰਘ, ਮਨਦੀਪ ਸਿੰਘ, ਜਸਵੰਤ ਕੌਰ, ਮਹਿੰਦਰ ਸਿੰਘ, ਦੇਸਰਾਜ, ਸੰਜੀਵ ਕੁਮਾਰ, ਗੁਰਪਾਲ ਕੌਰ, ਸੰਜੀਵ ਰਾਣੀ, ਰਾਜਵੀਰ ਕੌਰ, ਜਸਵਿੰਦਰ ਕੌਰ, ਰਾਮ ਕੁਮਾਰ ਆਦਿ ਹਾਜ਼ਰ ਸਨ।
ਕੈਪਟਨ-ਜਾਖੜ ਜੁਗਲਬੰਦੀ ਨਾਲ ਪਾਰਟੀ ਵਿਧਾਇਕਾਂ 'ਚ ਰੋਸ
NEXT STORY