ਮਾਨਸਾ, (ਸੰਦੀਪ ਮਿੱਤਲ) -ਸ਼ਹਿਰ ਦੇ ਵਾਰਡ ਨੰ. 15 ’ਚ ਪੁਰਾਣੀ ਸਬਜ਼ੀ ਮੰਡੀ ਤੋਂ ਲਿੰਕ ਰੋਡ ਨੂੰ ਮਿਲਾਉਣ ਵਾਲੀ ਸਡ਼ਕ ਬੁਰੀ ਤਰ੍ਹਾਂ ਟੁੱਟ ਕੇ ਆਪਣੀ ਹੋਂਦ ਗਵਾ ਚੁੱਕੀ ਹੈ। ਇਸ ਸਡ਼ਕ ’ਤੇ ਪਾਣੀ ਦੇ ਨਿਕਾਸ ਪ੍ਰਬੰਧ ਵੀ ਬੁਰੀ ਤਰ੍ਹਾਂ ਫੇਲ ਹੋਣ ਕਾਰਨ ਥੋਡ਼੍ਹੀ ਜਿਹੀ ਬਾਰਿਸ਼ ਆਉਣ ਨਾਲ ਹੀ ਛੱਪਡ਼ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਸਡ਼ਕ ’ਤੇ ਹਰ ਸਮੇਂ ਸੀਵਰੇਜ ਦਾ ਪਾਣੀ ਓਵਰ ਫਲੋਅ ਹੁੰਦਾ ਰਹਿੰਦਾ ਹੈ, ਜਿਸ ਕਾਰਨ ਇਸ ਖਸਤਾ ਹਾਲ ਸਡ਼ਕ ਦੇ ਕਾਰਨ ਆਸ-ਪਾਸ ਦੇ ਵਸਨੀਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਆਪਣੇ ਘਰਾਂ ਤੇ ਦੁਕਾਨਾਂ ’ਚ ਪਹੁੰਚਣ ਲਈ ਕਾਫੀ ਮੁਸ਼ਕਲਾਂ ਉਠਾਉਣੀਆਂ ਪੈਂਦੀਆਂ ਹਨ। ਉਹ ਨਰਕ ਭਰੀ ਜ਼ਿੰਦਗੀ ਜਿਉÎਣ ਲਈ ਮਜਬੂਰ ਹਨ। ਇਸ ਮਸਲੇ ਨੂੰ ਲੈ ਕੇ ਮੁਹੱਲਾ ਵਾਸੀ ਅਤੇ ਦੁਕਾਨਦਾਰਾਂ ਦੇ ਇਕ ਵਫਦ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਇਕ ਮੰਗ-ਪੱਤਰ ਦਿੱਤਾ। ਡਿਪਟੀ ਕਮਿਸ਼ਨਰ ਮਾਨਸਾ ਨੇ ਜਲਦ ਮਸਲਾ ਹੱਲ ਕਰਨ ਦਾ ਵਿਸ਼ਵਾਸ ਦਿੱਤਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਪੱਤਰ ਰਾਹੀਂ ਜਾਣੂ ਕਰਵਾਇਆ ਕਿ ਪੁਰਾਣੀ ਸਬਜ਼ੀ ਮੰਡੀ ਤੋਂ ਲਿੰਕ ਰੋਡ ਨੂੰ ਮਿਲਾਉਣ ਵਾਲੀ ਸਡ਼ਕ ਲਗਭਗ ਡੇਢ ਦਹਾਕੇ ਤੋਂ ਟੁੱਟ ਕੇ ਤਹਿਸ-ਨਹਿਸ ਹੋ ਚੁੱਕੀ ਹੈ। ਇਸ ਸਡ਼ਕ ’ਤੇ ਪਾਣੀ ਦਾ ਕੋਈ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਥੋਡ਼੍ਹੀ ਹੀ ਬਰਸਾਤ ਪੈਣ ਨਾਲ ਸੜਕ ਤਲਾਅ ਦਾ ਰੁੂਪ ਧਾਰਨ ਕਰ ਲੈਦੀ ਹੈ ਤੇ ਸੀਵਰੇਜ ਦਾ ਪਾਣੀ ਹਰ ਵਕਤ ਓਵਰ ਫਲੋਅ ਹੁੰਦਾ ਰਹਿੰਦਾ ਹੈ, ਜਿਸ ਕਾਰਨ ਭਿਆਨਕ ਬੀਮਾਰੀਅਾਂ ਫੈਲਣ ਦਾ ਖਤਰਾ ਹੈ। ਸਡ਼ਕ ’ਤੇ ਵਹੀਕਲ ਰਾਹੀਂ ਤਾਂ ਕੀ ਪੈਦਲ ਚੱਲਣਾ ਵੀ ਅੌਖਾ ਹੋ ਜਾਂਦਾ ਹੈ। ਇਸ ਸਡ਼ਕ ਦੀ ਮਾਡ਼ੀ ਹਾਲਤ ਬਾਰੇ ਗੁਰਚਰਨ ਸਿੰਘ, ਰਣਜੀਤ ਸਿੰਘ ਅਤੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਸਡ਼ਕ ਦਾ 15 ਸਾਲਾਂ ’ਚ 4 ਵਾਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਨੀਂਹ ਪੱਥਰ ਵੀ ਰੱਖਿਆ ਜਾ ਚੁੱਕਾ ਹੈ ਤੇ ਇਸ ਸਡ਼ਕ ਨੂੰ ਬਣਾਉਣ ਲਈ ਟੈਂਡਰ ਵੀ ਹੋ ਚੁੱਕਾ ਹੈ ਪਰ ਅੱਜ ਤੱਕ ਕਿਸੇ ਨੇ ਵੀ ਇਸ ਸਡ਼ਕ ਦੀ ਸਾਰ ਨਹੀਂ ਲਈ। ਉਨ੍ਹਾਂ ਇਹ ਵੀ ਕਿਹਾ ਕਿ ਸਿਨੇਮਾ ਰੋਡ, ਰਾਮਬਾਗ ਰੋਡ ’ਤੇ ਟਰੈਫਿਕ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ। ਜੇਕਰ ਇਸ ਸਡ਼ਕ ਨੂੰ ਬਣਾ ਕੇ ਅੰਡਰ ਬ੍ਰਿਜ ਨਾਲ ਜੋਡ਼ਿਆ ਜਾਵੇ ਤਾਂ 75 ਫੀਸਦੀ ਟਰੈਫਿਕ ਸਮੱਸਿਆ ਦਾ ਹੱਲ ਹੋ ਸਕਦਾ ਹੈ। ਮੁਹੱਲਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਲਿੰਕ ਰੋਡ ਨਾਲ ਜੋਡ਼ਨ ਵਾਲੀ ਇਸ ਸਡ਼ਕ ਨੂੰ ਜਲਦ ਬਣਾਇਆ ਜਾਵੇ।
ਬਿਜਲੀ ਘਰ ’ਚ ਟਰਾਂਸਫਾਰਮਰ ਦੀ ਡਿਸਕ ਪੈਂਚਰ ਹੋਣ ਨਾਲ ਸ਼ਹਿਰ ’ਚ 50 ਮਿੰਟ ਰਹੀ ਬਿਜਲੀ ਬੰਦ
NEXT STORY