ਜਲੰਧਰ,(ਪੁਨੀਤ)–ਟੈਕਸ ਘੱਟ ਕਰਨ ਦੀ ਮੰਗ ਸਬੰਧੀ ਪੈਟਰੋਲ ਪੰਪ ਡੀਲਰਾਂ ਵਲੋਂ ਕੀਤੀ ਗਈ ਹੜਤਾਲ ਕਾਰਣ ਜ਼ਿਲੇ ਦੇ 225 ਦੇ ਲਗਭਗ ਪੈਟਰੋਲ ਪੰਪ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇ, ਜਿਸ ਨਾਲ ਸਰਕਾਰ ਨੂੰ ਟੈਕਸ ਦੇ ਰੂਪ ਵਿਚ 20 ਕਰੋੜ ਦਾ ਵਿੱਤੀ ਨੁਕਸਾਨ ਹੋਇਆ। ਸਰਕਾਰ ਦੇ ਦਬਾਅ ਵਿਚ ਇਕ ਕੰਪਨੀ ਦੇ ਅਧਿਕਾਰੀਆਂ ਨੇ ਕੁਝ ਪੰਪਾਂ ਨੂੰ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਪੰਪ ਖੁੱਲ੍ਹਣ ਦੀ ਜਾਣਕਾਰੀ ਸਬੰਧਤ ਐਸੋਸੀਏਸਨ ਨੂੰ ਮਿਲੀ ਤਾਂ ਉਸਨੇ ਮੌਕੇ 'ਤੇ ਜਾ ਕੇ ਪੰਪ ਮਾਲਕਾਂ ਨਾਲ ਗੱਲਬਾਤ ਕਰ ਕੇ ਪ੍ਰੇਮ-ਪਿਆਰ ਨਾਲ ਪੰਪ ਨੂੰ ਬੰਦ ਕਰਵਾਇਆ। ਕਿਸੇ ਵੀ ਸਥਾਨ 'ਤੇ ਵਿਵਾਦ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਪੈਟਰੋਲ ਪੰਪ ਬੰਦ ਰਹਿਣ ਕਾਰਣ ਕੁਝ ਲੋਕ ਪ੍ਰਭਾਵਿਤ ਹੋਏ। ਇਸ ਦਾ ਕਾਰਣ ਇਹ ਹੈ ਕਿ ਵੱਡੀ ਗਿਣਤੀ ਵਿਚ ਅਜਿਹੇ ਖਪਤਕਾਰ ਹਨ, ਜਿਨ੍ਹਾਂ ਨੂੰ ਪੰਪ ਬੰਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸ਼ਾਮ ਨੂੰ 5 ਵਜੇ ਤੋਂ ਬਾਅਦ ਪੰਪਾਂ 'ਤੇ ਕੁਝ ਘੰਟਿਆਂ ਲਈ ਭੀੜ ਦਿਖਾਈ ਦਿੱਤੀ ਪਰ ਬਾਅਦ ਵਿਚ ਹਾਲਾਤ ਆਮ ਹੋ ਗਏ। ਜਿਨ੍ਹਾਂ ਲੋਕਾਂ ਨੂੰ ਅੱਜ ਪੰਪ ਬੰਦ ਰਹਿਣ ਦੀ ਜਾਣਕਾਰੀ ਸੀ, ਉਨ੍ਹਾਂ ਨੇ ਬੀਤੀ ਰਾਤ ਹੀ ਆਪਣੀਆਂ ਗੱਡੀਆਂ ਦੇ ਟੈਂਕ ਭਰਵਾ ਲਏ। ਇਸ ਸਬੰਧੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਕੁਝ ਅਧਿਕਾਰੀਆਂ ਨੇ 2-4 ਪੰਪ ਖੁਲ੍ਹਵਾਏ ਪਰ ਉਹ 15-20 ਮਿੰਟਾਂ ਵਿਚ ਹੀ ਦੁਬਾਰਾ ਬੰਦ ਹੋ ਗਏ। ਉਨ੍ਹਾਂ ਕਿਹਾ ਕਿ ਇਸ ਹੜਤਾਲ ਨਾਲ ਸਰਕਾਰ ਨੂੰ ਇਕੱਲੇ ਜਲੰਧਰ ਜ਼ਿਲੇ ਤੋਂ 20 ਕਰੋੜ ਦਾ ਨੁਕਸਾਨ ਹੋਇਆ ਹੈ। ਜੇਕਰ ਸਰਕਾਰ ਅਜੇ ਵੀ ਟੈਕਸ ਘੱਟ ਕਰਨ ਪ੍ਰਤੀ ਸੁਹਿਰਦ ਨਹੀਂ ਹੋਈ ਤਾਂ ਦੁਬਾਰਾ ਤੋਂ ਸਖ਼ਤ ਕਦਮ ਉਠਾਉਣ ਲਈ ਮਜਬੂਰ ਹੋਣਾ ਪਵੇਗਾ।
ਭਾਜਪਾ ਦਿਹਾਤੀ ਨੇ ਪੈਟਰੋਲ ਪੰਪ ਮਾਲਿਕਾਂ ਦੀ ਹੜਤਾਲ ਦਾ ਕੀਤਾ ਸਮਰਥਨ
ਪੰਜਾਬ ਭਰ ਦੇ ਪੈਟਰੋਲ ਪੰਪ ਮਾਲਿਕਾਂ ਵਲੋਂ ਕੀਤੀ ਗਈ ਹੜਤਾਲ ਦਾ ਭਾਜਪਾ ਜ਼ਿਲਾ ਜਲੰਧਰ ਦਿਹਾਤੀ ਉੱਤਰੀ ਨੇ ਵੀ ਸਮਰਥਨ ਕੀਤਾ। ਭਾਜਪਾ ਵਰਕਰਾਂ ਨੇ ਇਕ ਬੰਦ ਪੈਟਰੋਲ ਪੰਪ ਦੇ ਸਾਹਮਣੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਭਾਜਪਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਕੈਪਟਨ ਸਰਕਾਰ ਤੋਂ ਟੈਕਸ ਘਟਾ ਕੇ ਪੈਟਰੋਲ ਦੀਆਂ ਕੀਮਤਾਂ ਨੂੰ ਘੱਟ ਕਰਨ ਦੀ ਮੰਗ ਕੀਤੀ। ਅਮਰੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਵੱਧਦੀ ਕੀਮਤਾਂ ਦੀ ਵਜ੍ਹਾ ਨਾਲ ਪੰਜਾਬ ਦਾ ਕਿਸਾਨ ਆਤਮਹੱਤਿਆ ਨੂੰ ਮਜ਼ਬੂਰ ਹੋ ਰਿਹਾ ਹੈ ਅਤੇ ਪੰਜਾਬ ਦੀ ਜਨਤਾ ਮਹਿੰਗਾਈ ਹੇਠ ਪਿਸ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ਦੇ ਇਕ ਪੈਟਰੋਲ ਪੰਪ ਮਾਲਿਕ ਵਲੋਂ ਆਤਮਹੱਤਿਆ ਕਰਨਾ ਇਸ ਦਾ ਉਦਾਹਰਣ ਹੈ ਅਤੇ ਇਸ ਮਾਮਲੇ ਦੀ ਸੀ. ਬੀ. ਆਈ. ਇਨਕੁਆਰੀ ਕੀਤੀ ਜਾਏ। ਉਨ੍ਹਾਂ ਨੇ ਕਿਹਾ ਚੰਡੀਗੜ੍ਹ ਅਤੇ ਪੰਜਾਬ 'ਚ ਪੈਟ੍ਰੋਲ ਦੀਆਂ ਕੀਮਤਾਂ ਦਾ ਲਗਭਗ 5 ਤੋਂ 8 ਰੁਪਏ ਦਾ ਫਰਕ ਹੈ। ਭਾਜਪਾ ਸ਼ਾਸਿਤ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਡੀਜ਼ਲ 3 ਅਤੇ ਪੈਟ੍ਰੋਲ 5 ਰੁਪਏ ਸਸਤਾ ਹੈ। ਉਨ੍ਹਾਂ ਨੇ ਕਿਹਾ ਕੈਪਟਨ ਸਰਕਾਰ ਨੇ ਪੰਜਾਬ 'ਚ ਪੈਟ੍ਰੋਲ ਦੀਆਂ ਕੀਮਤਾਂ 'ਚ ਖੋਡ ਨਹੀਂ ਕੀਤਾ ਤਾਂ ਭਾਜਪਾ ਦਿਹਾਤੀ ਵਲੋਂ ਪੱਧਰ 'ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ 'ਤੇ ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਰਾਜੀਵ ਪਾਂਜਾ, ਜ਼ਿਲਾ ਸੈਕ੍ਰੇਟਰੀ ਐਡਵੋਕੇਟ ਕ੍ਰਿਸ਼ਣ ਸ਼ਰਮਾ, ਜ਼ਿਲਾ ਆਈ. ਟੀ. ਸੋਸ਼ਲ ਮੀਡੀਆ ਇੰਚਾਰਜ ਇਕਬਾਲ ਮਹੇ, ਯੁਵਾ ਮੋਰਚਾ ਪ੍ਰਧਾਨ ਵਿਪੁਲ ਜੰਡੂਸਿੰਘਾ ਮੌਜੂਦ ਰਹੇ. ਉਹੇ ਦੂਜੇ ਪਾਸੇ ਹੜਤਾਲ ਦੇ ਬਾਵਜੂਦ ਸ਼ਹਿਰ ਦੇ ਕੁਝ ਪੈਟ੍ਰੋਲ ਪੰਪ ਖੁੱਲ੍ਹੇ ਰਹੇ। ਇਹ ਪੰਪ ਕਾਂਗਰਸ ਨੇਤਾਵਾਂ ਦੇ ਦੱਸੇ ਜਾ ਰਹੇ ਹਨ।
ਹੁਸ਼ਿਆਰਪੁਰ ਜ਼ਿਲ੍ਹੇ ’ਚ 10 ਹੋਰ ਮਰੀਜ਼ ਕੋਰੋਨਾ ਪਾਜ਼ੇਟਿਵ
NEXT STORY