ਲੁਧਿਆਣਾ (ਪੰਕਜ) : ਪੈਟਰੋਲ ਪੰਪ 'ਤੇ ਪਿਛਲੇ 5 ਸਾਲਾਂ ਤੋਂ ਬਤੌਰ ਸੇਲਜ਼ਮੈਨ ਕੰਮ ਕਰ ਰਹੇ ਵਿਅਕਤੀ ਵੱਲੋਂ ਮਾਲਕ ਨੂੰ ਹੀ 1.5 ਲੱਖ ਰੁਪਏ ਤੋਂ ਜ਼ਿਆਦਾ ਦਾ ਚੂਨਾ ਲਾ ਦਿੱਤਾ ਗਿਆ। ਮਾਡਲ ਟਾਊਨ ਪੁਲਸ ਨੇ ਇਸ ਸਬੰਧੀ ਪਰਚਾ ਦਰਜ ਕਰ ਲਿਆ ਹੈ। ਆਤਮ ਨਗਰ ਨਿਵਾਸੀ ਗੁਰਚਰਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪ੍ਰੀਤ ਪੈਲੇਸ ਕੋਲ ਉਨ੍ਹਾਂ ਦਾ ਪੈਟਰੋਲ ਪੰਪ ਹੈ, ਜਿਥੇ ਸਾਲ 2013 ਤੋਂ ਸਮਰ ਬਹਾਦਰ ਬਤੌਰ ਸੇਲਜ਼ਮੈਨ ਕੰਮ ਕਰ ਰਿਹਾ ਸੀ ਜੋ ਕਿ ਕੈਸ਼ ਵਿਚ ਹੇਰਾਫੇਰੀ ਕਰ ਰਿਹਾ ਸੀ। ਹਿਸਾਬ ਲਾਉਣ 'ਤੇ ਸਪੱਸ਼ਟ ਹੋਇਆ ਕਿ ਸਮਰ ਨੇ ਹੁਣ ਤੱਕ 1 ਲੱਖ 56 ਹਜ਼ਾਰ ਦਾ ਚੂਨਾ ਲਾਇਆ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ।
ਬਾਰਵ੍ਹੀਂ ਦੀ ਪ੍ਰੀਖਿਆ ਅੱਜ ਤੋਂ, ਸੀ. ਸੀ. ਟੀ. ਵੀ. 'ਚ ਕੈਦ ਹੋਣਗੇ ਨਕਲ ਮਾਰਨ ਵਾਲੇ
NEXT STORY