ਫਗਵਾੜਾ (ਜਲੋਟਾ)- ਫਗਵਾੜਾ 'ਚ ਬੀਤੀ ਦੇਰ ਰਾਤ ਇਕ ਵਾਰ ਫਿਰ ਉਦੋਂ ਭਾਰੀ ਦਹਿਸ਼ਤ ਫ਼ੈਲ ਗਈ ਜਦੋਂ ਪਿੰਡ ਪੰਡਵਾਂ 'ਚ ਪੈਦਲ ਚਲ ਕੇ ਆਏ ਤਿੰਨ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਕਰਨ ਮਗਰੋਂ ਨੌਜਵਾਨ ਮੌਕੇ ਤੋਂ ਫਿਲਮੀ ਸਟਾਈਲ ਵਿਚ ਚਲੇ ਗਏ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਪਿੰਡ ਪੰਡਵਾਂ ਦੇ ਕੁਝ ਵਸਨੀਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਬੀਤੀ ਦੇਰ ਰਾਤ ਤਿੰਨ ਨੌਜਵਾਨ ਪੈਦਲ ਚੱਲ ਕੇ ਆਏ ਸਨ ਅਤੇ ਪਿੰਡ 'ਚ ਆ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਹੈ, ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਿੰਡ 'ਚ ਹੋਈ ਫਾਇਰਿੰਗ ਦੇ ਸਬੂਤ ਮੌਕੇ 'ਤੇ ਮੌਜੂਦ ਹਨ ਪਰ ਪੁਲਸ ਕਾਰਵਾਈ ਨਹੀਂ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਪਿੰਡ 'ਚ ਇਹ ਨੌਜਵਾਨ ਆਏ ਹਨ ਅਤੇ ਇਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਦਹਿਸ਼ਤ ਭਰੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਪਿੰਡ 'ਚ ਆ ਕੇ ਗੋਲ਼ੀਆਂ ਚਲਾਈਆਂ ਹਨ, ਉਹ ਇਸ ਤੋਂ ਪਹਿਲਾਂ ਵੀ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਹੇ ਹਨ ਅਤੇ ਇਨ੍ਹਾਂ 'ਤੇ ਫਗਵਾੜਾ ਦੇ ਵੱਖ-ਵੱਖ ਪੁਲਸ ਥਾਣਿਆਂ 'ਚ ਮਾਮਲੇ ਦਰਜ ਹਨ। ਦੁੱਖਦਾਈ ਗੱਲ ਇਹ ਹੈ ਕਿ ਫਗਵਾੜਾ ਪੁਲਸ ਨੂੰ ਇਨ੍ਹਾਂ ਨੌਜਵਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਗੈਰ-ਕਾਨੂੰਨੀ ਹਰਕਤਾਂ ਅਤੇ ਲੋਕਾਂ 'ਚ ਡਰ ਅਤੇ ਦਹਿਸ਼ਤ ਫੈਲਾ ਪਿੰਡ 'ਚ ਆ ਕੇ ਕੁੱਟਮਾਰ ਆਦਿ ਕਰਨ ਸਬੰਧੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਖ਼ਿਲਾਫ਼ ਅਸਲਾ ਪੁਲਸ ਐਕਸ਼ਨ ਜ਼ੀਰੋ ਸੀ, ਹੈ ਅਤੇ ਅਗੇ ਵੀ ਇਸੇ ਤਰਾਂ ਰਹਿਣ ਵਾਲਾ ਹੈ?
ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ’ਚ ਤੀਜੇ ਸਥਾਨ ’ਤੇ ਰਹੀ ਕਾਂਗਰਸ ਨੂੰ ਨਿਗਮ ਚੋਣਾਂ ’ਚ ਕਰਨੀ ਪਵੇਗੀ ਸਖ਼ਤ ਮੁਸ਼ੱਕਤ
ਪਿੰਡ ਪੰਡਵਾਂ ਦੇ ਇਕ ਵਸਨੀਕ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਬਾਰੇ ਉਹ ਇਸ ਤੋਂ ਪਹਿਲਾਂ ਪੁਲਸ ਥਾਣਾ ਸਤਨਾਮਪੁਰਾ, ਡੀ. ਐੱਸ. ਪੀ. ਫਗਵਾੜਾ, ਫਗਵਾੜਾ ਦੇ ਐੱਸ. ਪੀ. ਸਮੇਤ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਨੂੰ ਜਾਣਕਾਰੀ ਦੇ ਚੁੱਕੇ ਹਨ ਪਰ ਇਨ੍ਹਾਂ ਨੌਜਵਾਨਾਂ ਨੂੰ ਲੈ ਕੇ ਪੁਲਸ ਵੱਲੋਂ ਕੋਈ ਐਕਸ਼ਨ ਹੀ ਨਹੀਂ ਲਿਆ ਜਾਂਦਾ ਹੈ ਜਦਕਿ ਇਹ ਨੌਜਵਾਨ ਗੰਭੀਰ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਹਨ ਅਤੇ ਇਨ੍ਹਾਂ ਖ਼ਿਲਾਫ਼ ਪੁਲਸ ਥਾਣਿਆਂ 'ਚ ਮਾਮਲੇ ਵੀ ਦਰਜ ਹਨ। ਇਹ ਪੁੱਛੇ ਜਾਣ 'ਤੇ ਕੀ ਆਖ਼ਰ ਪਿੰਡ ਪੰਡਵਾਂ 'ਚ ਬੀਤੀ ਦੇਰ ਰਾਤ ਇਨ੍ਹਾਂ ਨੌਜਵਾਨਾਂ ਵੱਲੋਂ ਪਿੰਡ 'ਚ ਆ ਕੇ ਇਸ ਤਰ੍ਹਾਂ ਅੰਨ੍ਹੇਵਾਹ ਫਾਇਰਿੰਗ ਕਿਉਂ ਕੀਤੀ ਗਈ ਹੈ? ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ ਕਿ ਇਨ੍ਹਾਂ ਵੱਲੋਂ ਇਸ ਤਰ੍ਹਾਂ ਗੋਲ਼ੀਆਂ ਕਿਉਂ ਚਲਾਈਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਪਿੰਡ 'ਚ ਕੀਤੀ ਗਈ ਫਾਇਰਿੰਗ ਤੋਂ ਬਾਅਦ ਗੋਲ਼ੀਆਂ ਦੇ ਖ਼ਾਲੀ ਖੋਲ ਜ਼ਮੀਨ 'ਤੇ ਹੀ ਪਏ ਹੋਏ ਹਨ।
ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਮੰਨਿਆ ਕਿ ਬੀਤੀ ਦੇਰ ਰਾਤ ਪਿੰਡ ਪੰਡਵਾਂ 'ਚ ਕੁਝ ਨੌਜਵਾਨਾਂ ਵੱਲੋਂ ਪੈਦਲ ਆ ਕੇ ਡਰ ਅਤੇ ਦਹਿਸ਼ਤ ਫ਼ੈਲਾ ਫਾਇਰਿੰਗ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵੱਲੋਂ ਹਵਾ ਵਿਚ ਗੋਲ਼ੀਆਂ ਦਾਗੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪੁਲਸ ਨੇ ਮੌਕੇ ਤੋਂ ਗੋਲ਼ੀਆਂ ਦੇ ਦੋ ਖ਼ਾਲੀ ਖੋਲ ਸਮੇਤ ਇਕ ਕੰਧ ਵਿਚ ਲੱਗੀ ਹੋਈ ਗੋਲ਼ੀ ਆਦਿ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਬਾਰੇ ਪਿੰਡ ਦੇ ਵਸਨੀਕਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਵੱਲੋਂ ਪਿੰਡ 'ਚ ਆ ਕੇ ਫਾਇਰਿੰਗ ਕੀਤੀ ਗਈ ਹੈ, ਉਹ ਗੰਭੀਰ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਥਾਣਾ ਸਤਨਾਮਪੁਰਾ ਥਾਣਾ ਸਿਟੀ ਫਗਵਾੜਾ ਆਦਿ ਵਿਖੇ ਵੱਖ-ਵੱਖ ਕਾਨੂੰਨੀ ਧਾਰਾ ਦੇ ਤਹਿਤ ਪਹਿਲਾਂ ਵੀ ਪੁਲਸ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਪੁਲਸ ਟੀਮਾਂ ਵੱਲੋਂ ਖੰਗਾਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਬਾਰੇ ਪਿੰਡ ਪੰਡਵਾਂ ਦੇ ਕੁਝ ਵਸਨੀਕਾਂ ਵੱਲੋਂ ਬਿਓਰਾ ਦਿੱਤਾ ਜਾ ਰਿਹਾ ਹੈ, ਉਹ ਕੁਝ ਸਾਲ ਪਹਿਲਾਂ ਪਿੰਡ ਪੰਡਵਾਂ ਦੇ ਹੀ ਰਹਿਣ ਵਾਲੇ ਸਨ ਅਤੇ ਬੀਤੇ ਕੁਝ ਸਮੇਂ ਤੋਂ ਪਿੰਡ ਤੋਂ ਬਾਹਰ ਜਾ ਕੇ ਕਿਸੇ ਹੋਰ ਥਾਂ 'ਤੇ ਰਹਿ ਰਹੇ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਪੁਲਸ ਨੇ ਪਿੰਡ ਪੰਡਵਾਂ 'ਚ ਹੋਈ ਅੰਨ੍ਹੇਵਾਹ ਫਾਇਰਿੰਗ ਸਬੰਧੀ ਹਾਲੇ ਤਕ ਪੁਲਸ ਕੇਸ ਕਿਉਂ ਨਹੀਂ ਦਰਜ ਕੀਤਾ ਹੈ? ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ ਹੈ। 27 ਜੂਨ ਨੂੰ ਪਿੰਡ ਪੰਡਵਾਂ ਦੇ ਵਸਨੀਕਾਂ ਦੇ ਪੁਲਸ ਨੂੰ ਬਿਆਨ ਦੇਣ ਤੋਂ ਬਾਅਦ ਪੁਲਸ ਬਣਦਾ ਮਾਮਲਾ ਦਰਜ ਕਰੇਗੀ। ਪੁਲਸ ਜਾਂਚ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਦੇ ਪਿੰਡ ਪੰਡਵਾਂ ਵਿਚ ਬੀਤੀ ਦੇਰ ਰਾਤ ਹੋਈ ਅੰਨ੍ਹੇਵਾਹ ਫਾਇਰਿੰਗ ਤੋਂ ਬਾਅਦ ਫਗਵਾੜਾ ਸਮੇਤ ਪਿੰਡ ਪੰਡਵਾਂ ਅਤੇ ਆਸ ਪਾਸ ਦੇ ਪਿੰਡਾਂ ਅਤੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਵਿਚ ਭਾਰੀ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਪੁਲਸ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਸਸਤੀ ਸ਼ਰਾਬ ਦੇ ਚਾਹਵਾਨਾਂ ਨੂੰ ਅਜੇ ਕਰਨੀ ਪਵੇਗੀ ਉਡੀਕ, ਜਾਣੋ ਕਿਉਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
‘ਆਪ’ ਦੀ ਸਰਕਾਰ ’ਚ ਖ਼ਤਮ ਨਹੀਂ ਸਗੋਂ ਮਹਿੰਗਾ ਹੋਇਆ ਚਿੱਟਾ, ਵੱਡੇ ਖਿਡਾਰੀ ਅਜੇ ਵੀ ਸ਼ਿਕੰਜੇ ’ਚੋਂ ਬਾਹਰ
NEXT STORY