ਅਬੁਜਾ: ਨਾਈਜੀਰੀਆ ਦੇ ਉੱਤਰੀ ਹਿੱਸੇ ਵਿੱਚ ਇੱਕ ਵਾਰ ਫਿਰ ਬੰਦੂਕਧਾਰੀਆਂ ਦਾ ਭਿਆਨਕ ਅੱਤਵਾਦ ਦੇਖਣ ਨੂੰ ਮਿਲਿਆ ਹੈ। ਸ਼ਨੀਵਾਰ ਤੜਕੇ ਹਥਿਆਰਬੰਦ ਬੰਦੂਕਧਾਰੀਆਂ ਨੇ ਇੱਕ ਪਿੰਡ 'ਤੇ ਹਮਲਾ ਕਰਕੇ 3 ਪਿੰਡ ਵਾਸੀਆਂ ਦਾ ਕਤਲ ਕਰ ਦਿੱਤਾ ਅਤੇ ਇੱਕ ਕੈਥੋਲਿਕ ਪਾਦਰੀ ਸਮੇਤ 11 ਲੋਕਾਂ ਨੂੰ ਅਗਵਾ ਕਰ ਲਿਆ।
ਸੁੱਤੇ ਪਏ ਲੋਕਾਂ 'ਤੇ ਹਮਲਾ
ਰਿਪੋਰਟਾਂ ਅਨੁਸਾਰ, ਇਹ ਹਮਲਾ ਸ਼ਨੀਵਾਰ ਸਵੇਰੇ ਕਰੀਬ 3 ਵਜੇ ਕਡੁਨਾ ਰਾਜ ਦੇ ਕੌਰੂ ਇਲਾਕੇ ਵਿੱਚ ਹੋਇਆ। ਬੰਦੂਕਧਾਰੀ ਪਾਦਰੀ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਅਗਵਾ ਕਰਕੇ ਲੈ ਗਏ। 'ਕੈਥੋਲਿਕ ਡਾਇਓਸਿਸ ਆਫ ਕਫਨਚਨ' ਨੇ ਇਸ ਘਟਨਾ ਨੂੰ 'ਅੱਤਵਾਦੀ ਹਮਲਾ' ਕਰਾਰ ਦਿੱਤਾ ਹੈ। ਚਰਚ ਨੇ ਪੀੜਤਾਂ ਲਈ ਪ੍ਰਾਰਥਨਾ ਕਰਨ ਅਤੇ ਅਗਵਾ ਕੀਤੇ ਗਏ ਲੋਕਾਂ ਦੀ ਸੁਰੱਖਿਅਤ ਰਿਹਾਈ ਦੀ ਅਪੀਲ ਕੀਤੀ ਹੈ।
ਰੂਸ ਦੀ ਯੂਨੀਵਰਸਿਟੀ 'ਚ ਖ਼ੂਨੀ ਵਾਰਦਾਤ! ਹੋਸਟਲ 'ਚ ਵੜ ਕੇ ਵਿਦਿਆਰਥੀਆਂ 'ਤੇ ਚਾਕੂ ਨਾਲ ਹਮਲਾ, ਕਈ ਜ਼ਖਮੀ
NEXT STORY