ਫਗਵਾੜਾ (ਜਲੋਟਾ)- ਜ਼ਿਲ੍ਹਾ ਕਪੂਰਥਲਾ ਦੀ ਐੱਸ. ਐੱਸ. ਪੀ. ਵਤਸਲਾ ਗੁਪਤਾ ਦੇ ਹੁਕਮਾਂ 'ਤੇ ਫਗਵਾੜਾ ਪੁਲਸ ਨੇ ਹਾਲ ਹੀ ਵਿੱਚ ਜ਼ਿਲ੍ਹੇ ਵਿੱਚ ਸ਼ਾਤਿਰ ਅਪਰਾਧੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਹੋਏ ਤਿੰਨ ਨੌਜਵਾਨਾਂ ਸੁਖਵੰਤ ਸਿੰਘ ਉਰਫ਼ ਸੁੱਖਾ ਪੁੱਤਰ ਰੇਸ਼ਮ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ, ਰੋਸ਼ਨ ਸਿੰਘ ਪੁੱਤਰ ਹਰਰੋਸ਼ਨ ਨਾਥ ਵਾਸੀ ਵਾੜਾ ਭਾਈ ਥਾਣਾ ਗੱਲਖੁਰਦ ਥਾਣਾ ਬਾਵਲਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਜੇ ਕੁਮਾਰ ਉਰਫ਼ ਅੱਜੂ ਪੁੱਤਰ ਜੀਤ ਰਾਮ ਵਾਸੀ ਰਾਮਸਰ ਥਾਣਾ ਬਾਵਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਵੱਡੀ ਗਿਣਤੀ ਵਿੱਚ ਨਾਜਾਇਜ਼ ਹਥਿਆਰਾਂ ਅਤੇ ਗੋਲ਼ੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਉਦੋਂ ਖ਼ੁਲਾਸਾ ਕੀਤਾ ਸੀ ਕਿ ਪੁਲਸ ਨੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਕਈ ਮਾਮਲੇ ਦਰਜ ਹਨ। ਸੁਖਵੰਤ ਸਿੰਘ ਉਰਫ਼ ਸੁੱਖਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ 8 ਕੇਸ, ਰੋਸ਼ਨ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ 13 ਕੇਸ ਅਤੇ ਅਜੇ ਕੁਮਾਰ ਉਰਫ਼ ਅੱਜੂ ਖ਼ਿਲਾਫ਼ 2 ਕੇਸ ਦਰਜ ਹਨ। ਐੱਸ. ਐੱਸ. ਪੀ. ਗੁਪਤਾ ਨੇ ਦੱਸਿਆ ਸੀ ਕਿ ਜਦੋਂ ਪੁਲਸ ਪਾਰਟੀ ਨੇ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 32 ਬੋਰ ਦੇ 5 ਪਿਸਤੌਲ, 30 ਬੋਰ ਦਾ ਇੱਕ ਪਿਸਤੌਲ, ਇਕ ਦੇਸੀ ਪਿਸਤੌਲ, 32 ਬੋਰ ਦੇ 16 ਕਾਰਤੂਸ ਅਤੇ 30 ਬੋਰ ਦੇ 19 ਕਾਰਤੂਸ ਬਰਾਮਦ ਹੋਏ ਹਨ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਤੇ ਲੈ ਲਿਆ ਹੈ।
ਇਹ ਵੀ ਪੜ੍ਹੋ: ਸੰਦੀਪ ਬਹਿਲ ਕੁੱਕੀ ਬਣੇ ਜਿਮਖਾਨਾ ਕਲੱਬ ਦੇ ਸੈਕਟਰੀ, ਸਿੱਕਾ ਨੂੰ ਹਰਾਇਆ, ਕੁਕਰੇਜਾ ਫਿਰ ਵਾਈਸ ਪ੍ਰੈਜ਼ੀਡੈਂਟ ਬਣੇ
ਜਗ ਬਾਣੀ ਨੂੰ ਸੂਤਰਾਂ ਤੋਂ ਮਿਲੀ ਵਿਸ਼ੇਸ਼ ਜਾਣਕਾਰੀ ਅਨੁਸਾਰ ਫਗਵਾੜਾ ਪੁਲਸ ਨੂੰ ਉਕਤ ਮੁਲਜ਼ਮਾਂ ਕੋਲੋਂ ਪੁਲਸ ਰਿਮਾਂਡ ਦੌਰਾਨ ਬਹੁਤ ਹੀ ਅਹਿਮ ਅਤੇ ਸਨਸਨੀਖੇਜ਼ ਖ਼ੁਲਾਸੇ ਹੋਏ ਹਨ, ਜਿਸ ਦੇ ਆਧਾਰ 'ਤੇ ਪੁਲਸ ਟੀਮਾਂ ਬਹੁਤ ਸਰਗਰਮੀ ਨਾਲ ਉਕਤ ਸ਼ਾਤਿਰ ਅਸਲਾ ਗੈਂਗ ਨਾਲ ਸਬੰਧਤ ਵੱਖ-ਵੱਖ ਥਾਵਾਂ ਤੋਂ ਜਾਣਕਾਰੀ ਇਕੱਤਰ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਪੁਲਸ ਕੋਲ ਇੰਨਾ ਦੇ ਕਈ ਹੋਰ ਸਾਥੀਆਂ ਦੇ ਗਿਰੋਹ ਵਿੱਚ ਸਰਗਰਮ ਹੋਣ ਬਾਰੇ ਪੁਖਤਾ ਜਾਣਕਾਰੀ ਹੈ? ਸੂਤਰ ਦੱਸਦੇ ਹਨ ਕਿ ਪੁਲਸ ਨੇ ਵੱਡੀ ਮਾਤਰਾ ਵਿੱਚ ਹੋਰ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਹਾਲਾਂਕਿ ਜਦੋਂ ਮਾਮਲੇ ਦੀ ਜਾਂਚ ਕਰ ਰਹੀ ਫਗਵਾੜਾ ਦੀ ਸੀ. ਆਈ. ਏ. ਸਟਾਫ਼ ਦੀ ਪੁਲਸ ਟੀਮ ਨਾਲ ਸੰਪਰਕ ਕੀਤਾ ਗਿਆ ਅਤੇ ਪੁੱਛਿਆ ਗਿਆ ਤਾਂ ਪੁਲਸ ਨੇ ਇਸ 'ਤੇ ਬਿਨਾਂ ਕੋਈ ਟਿਪੱਣੀ ਕਿਤੇ ਕਿਸੇ ਵੀ ਤਰਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਇੰਨਾ ਹੀ ਕਿਹਾ ਕਿ ਪੁਲਸ ਗਿਰੋਹ ਸਬੰਧੀ ਜਾਂਚ ਕਰ ਰਹੀ ਹੈ।
ਇਸੇ ਦੌਰਾਨ ਸੂਤਰਾਂ ਨੇ ਦੱਸਿਆ ਕਿ ਉਕਤ ਗਿਰੋਹ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਪਿਸਤੌਲਾਂ, ਗੋਲ਼ੀ ਸਿੱਕਾ ਲਿਆ ਕੇ ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸਪਲਾਈ ਕਰਦਾ ਰਿਹਾ ਹੈ ਅਤੇ ਇਹ ਕੰਮ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਪਣੇ ਸੰਪਰਕ ਸਰੋਤਾਂ ਰਾਹੀਂ ਤਿਆਰ ਕੀਤੇ ਗਏ ਤਗੜੇ ਨੈੱਟਵਰਕ ਦੀ ਵਰਤੋਂ ਕਰਦਿਆਂ ਬਹੁਤ ਗੁਪਤ ਤਰੀਕੇ ਨਾਲ ਕੀਤਾ ਜਾਂਦਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਫਗਵਾੜਾ ਪੁਲਸ ਛੇਤੀ ਹੀ ਗਿਰੋਹ ਕੋਲੋਂ ਬਰਾਮਦ ਹੋਈਆ ਹੋਰ ਨਾਜਾਇਜ਼ ਪਿਸਤੌਲਾਂ, ਗੋਲੀ ਸਿੱਕੇ ਸਬੰਧੀ ਖੁਲਾਸਾ ਕਰ ਸਕਦੀ ਹੈ। ਸੂਤਰਾਂ ਮੁਤਾਬਕ ਪੁਲਸ ਨੂੰ ਤਿੰਨ ਤੋਂ ਪੰਜ ਜਾਂ ਇਸ ਤੋਂ ਵੱਧ ਪਿਸਤੌਲਾਂ ਬਰਾਮਦ ਹੋਈਆ ਹਨ ?
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਦੋਆਬਾ ਵਾਸੀਆਂ ਨੂੰ ਸੌਗਾਤ, ਆਦਮਪੁਰ ਹਵਾਈ ਅੱਡੇ ਦਾ ਕੀਤਾ ਉਦਘਾਟਨ
ਹੈਰਾਨ ਕਰਨ ਵਾਲਾ ਅਤੇ ਸਭ ਤੋਂ ਗੰਭੀਰ ਪਹਿਲੂ ਇਹ ਹੈ ਕਿ ਇਹ ਗਿਰੋਹ ਫਗਵਾੜਾ ਵਿੱਚ ਇਹ ਸਭ ਕਰਦਾ ਰਿਹਾ ਹੈ ਜਦਕਿ ਪੁਲਸ ਅਤੇ ਖੁਫੀਆ ਏਜੰਸੀਆਂ ਨੂੰ ਮੁਲਜਮਾਂ ਦੇ ਗ੍ਰਿਫਤਾਰ ਕੀਤੇ ਜਾਣ ਤੱਕ ਕਿਸੇ ਵੀ ਪੱਧਰ 0ਤੇ ਕੋਈ ਸੁਰਾਗ ਹੀ ਨਹੀਂ ਮਿਲਿਆ ਹੈ? ਸਵਾਲ ਇਹ ਵੀ ਹੈ ਕਿ ਉਕਤ ਗਿਰੋਹ ਫਗਵਾੜਾ ਵਿੱਚ ਕਦੋਂ ਤੋਂ ਸਰਗਰਮ ਹੈ ਅਤੇ ਹੁਣ ਤੱਕ ਕਿੱਥੇ ਅਤੇ ਕਿਸ ਨੂੰ ਅਤੇ ਕਿੰਨੀ ਵੱਡੀ ਗਿਣਤੀ ਵਿੱਚ ਨਾਜਾਇਜ਼ ਪਿਸਤੌਲਾਂ, ਗੋਲੀ ਸਿੱਕੇ ਦੀ ਸਪਲਾਈ ਕੀਤੀ ਗਈ ਹੈ? ਸੌ ਸਵਾਲਾਂ ਦਾ ਇਕ ਸਵਾਲ ਇਹ ਵੀ ਹੈ ਕਿ ਇਸ ਬਹੁਤ ਹੀ ਖਤਰਨਾਕ ਗੈਰ-ਕਾਨੂੰਨੀ ਅਸਲਾ ਗਿਰੋਹ ਦਾ ਮੁੱਖ ਡਾਨ ਕੌਣ ਹੈ ਅਤੇ ਇਹ ਗਿਰੋਹ ਫਗਵਾੜਾ ਵਿਚ ਕਿਸ ਦੀ ਛਤਰ ਛਾਇਆ ਹੇਠ ਕੰਮ ਕਰ ਰਿਹਾ ਹੈ? ਕੀ ਗੈਂਗ ਨੂੰ ਪੰਜਾਬ ਦੇ ਕਿਸੇ ਵੱਡੇ ਸਿਆਸਤਦਾਨ ਨੇ ਸਰਪ੍ਰਸਤੀ ਦਿੱਤੀ ਹੈ? ਜੇਕਰ ਹਾਂ, ਤਾਂ ਉਹ ਕੌਣ ਹੈ ਅਤੇ ਜੇਕਰ ਨਹੀਂ, ਤਾਂ ਇਹ ਗਿਰੋਹ ਕਿਸ ਆਧਾਰ 'ਤੇ ਫਗਵਾੜਾ ਸਮੇਤ ਪੂਰੇ ਪੰਜਾਬ ਵਿੱਚ ਨਾਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਹਾਲੇ ਤੱਕ ਸਪਲਾਈ ਕਰ ਰਿਹਾ ਸੀ? ਅਤੇ ਇਸ ਗੈਂਗ ਚ ਹੋਰ ਕਿੰਨੇ ਸਾਥੀ ਮੌਜੂਦ ਹਨ ਅਤੇ ਉਹ ਹੁਣ ਕਿਥੇ ਹਨ?
ਇਹ ਵੀ ਪੜ੍ਹੋ: ਜਲੰਧਰ ਪੁਲਸ ਵੱਲੋਂ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫ਼ਾਸ਼, 22 ਕਿਲੋ ਅਫ਼ੀਮ ਸਣੇ 9 ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਯਾਰ ਨੇ ਹੀ ਯਾਰ ਦੇ ਪਿਓ ਦਾ ਕੀਤਾ ਕਤਲ (ਵੀਡੀਓ)
NEXT STORY