ਫਗਵਾੜਾ (ਜਲੋਟਾ, ਹਰਜੋਤ)— ਫਗਵਾੜਾ ਸ਼ਹਿਰ ਅਧੀਨ ਆਉਂਦੇ ਪਿੰਡ ਬੋਹਾਨੀ ’ਚ ਉਧਾਰ ਸਾਮਾਨ ਨਾ ਦੇਣ ’ਤੇ ਦੁਕਾਨਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਦੁਕਾਨਦਾਰ ਤੇ ਗਾਹਕ ਵਿਚਾਲੇ ਮਾਮੂਲੀ ਝਗੜਾ ਹੋਇਆ ਅਤੇ ਬਾਅਦ ਇਹ ਝਗੜਾ ਇੰਨਾ ਵੱਧ ਗਿਆ ਕਿ ਹੱਥੋਪਾਈ ਦੌਰਾਨ ਗਾਹਕ ਨੇ ਦੁਕਾਨਦਾਰ ਦੇ ਸਿਰ ’ਚ ਰਾਡ ਮਾਰ ਕੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ
ਪਿੰਡ ਬੋਹਾਨੀ ’ਚ ਦੁਕਾਨ ਚਲਾਉਣ ਵਾਲੇ ਗੁਰਦੀਪ ਸਿੰਘ ਦੇ ਕੋਲ ਪਿੰਡ ਦਾ ਹੀ ਰਹਿਣ ਵਾਲਾ ਇਕ ਵਿਅਕਤੀ ਸਾਮਾਨ ਲੈਣ ਆਇਆ ਸੀ, ਜਿਸ ਦੇ ਨਾਲ ਗੁਰਦੀਪ ਸਿੰਘ ਦਾ ਉਧਾਰ ਸਾਮਾਨ ਨਾ ਦੇਣ ’ਤੇ ਝਗੜਾ ਹੋ ਗਿਆ। ਝਗੜੇ ਦੌਰਾਨ ਜ਼ਖ਼ਮੀ ਹੋਏ ਦੁਕਾਨਦਾਰ ਨੂੰ ਲੋਕਾਂ ਦੀ ਮਦਦ ਨਾਲ ਜਲੰਧਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦੁਕਾਨਦਾਰ ਦੀ ਮੌਤ ਹੋ ਗਈ।
ਮੌਕੇ ’ਤੇ ਗੁਰਦੀਪ ਸਿੰਘ ਦੇ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਬੱਬਾ ਨਾਂ ਦਾ ਗਾਹਕ ਪਿਤਾ ਗੁਰਦੀਪ ਸਿੰਘ ਦੀ ਦੁਕਾਨਾ ’ਤੇ ਸਾਮਾਨ ਲੈਣ ਆਇਆ ਸੀ, ਉਹ ਨਸ਼ਾ ਵੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਮਾਂ ਵੱਲੋਂ ਸਾਨੂੰ ਮਨ੍ਹਾ ਕੀਤਾ ਹੋਇਆ ਸੀ ਕਿ ਉਕਤ ਗਾਹਕ ਨੂੰ ਕੋਈ ਉਧਾਰ ਸਾਮਾਨ ਨਹੀਂ ਦੇਣਾ ਹੈ। ਉਧਾਰ ਸਾਮਾਨ ਨਾ ਦੇਣ ਨੂੰ ਲੈ ਕੇ ਪਿਤਾ ਗੁਰਦੀਪ ਸਿੰਘ ਅਤੇ ਗਾਹਕ ਬੱਬਾ ਵਿਚਾਲੇ ਤਿੱਖੀ ਬਹਿਸ ਹੋ ਗਈ ਅਤੇ ਤੈਸ਼ ’ਚ ਆ ਕੇ ਕਾਤਲ ਨੇ ਗੁਰਦੀਪ ਸਿੰਘ ਦੇ ਸਿਰ ’ਤੇ ਰਾਡ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੁਕਾਨ ’ਚੋਂ ਕਰੀਬ 15 ਹਜ਼ਾਰ ਦੀ ਨਕਦੀ ਵੀ ਲੈ ਗਿਆ ਹੈ।
ਇਹ ਵੀ ਪੜ੍ਹੋ: ਕੈਪਟਨ ਇਨ ਐਕਸ਼ਨ, ਸਾਬਕਾ ਸੈਨਿਕਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਦਰਦਨਾਕ : ਵੱਡੇ ਭਰਾ ਨਾਲ ਖੇਡਦਿਆਂ 10 ਸਾਲਾ ਬੱਚੇ ਦੀ ਮੌਤ, ਪਰਿਵਾਰ ਡੂੰਘੇ ਸਦਮੇ 'ਚ
NEXT STORY