ਗੁਰੂ ਕਾ ਬਾਗ (ਭੱਟੀ) : ਥਾਣਾ ਝੰਡੇਰ ਦੀ ਪੁਲਸ ਵੱਲੋਂ ਐੱਸ. ਐੱਚ. ਓ. ਝੰਡੇਰ ਕਮਲਪ੍ਰੀਤ ਕੌਰ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਭੈੜੇ ਪੁਰਸ਼ਾਂ ਦੀ ਤਲਾਸ਼ੀ ਲਈ ਕੋਟਲੀ ਸੱਕਿਆਂ ਵਾਲੀ ਜਗਦੇਵ ਕਲਾਂ ਮੋੜ ’ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਕਾਰ ਪਿੰਡ ਸੈਂਸਰਾ ਵੱਲੋਂ ਆ ਰਹੀ ਸੀ, ਜਿਸ ਨੂੰ ਰੋਕ ਕੇ ਕਾਰ ਸਵਾਰ ਨਾਂ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਂ ਗੌਤਮ ਉਰਫ ਅਜੇ ਪੁੱਤਰ ਚਰਨਜੀਤ ਸਿੰਘ ਵਾਸੀ ਸੈਂਸਰਾ ਖੁਰਦ ਦੱਸਿਆ।
ਗੱਡੀ ਨੂੰ ਚੈੱਕ ਕਰਨ ’ਤੇ ਮੁਲਜ਼ਮ ਅਜੇ ਕੋਲੋਂ ਇਕ 32 ਬੋਰ ਦਾ ਪਿਸਟਲ ਮੈਗਜ਼ੀਨ ਸਮੇਤ ਬਰਾਮਦ ਹੋਇਆ। ਥਾਣਾ ਝੰਡੇਰ ਦੀ ਪੁਲਸ ਵੱਲੋਂ ਉਕਤ ਮੁਲਜ਼ਮ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਏਅਰਲਾਈਨਜ਼ ਲਈ ਨਵੇਂ ਨਿਯਮਾਂ ਦਾ ਐਲਾਨ - ਫਲਾਈਟ 'ਚ ਬੈਠੇ ਯਾਤਰੀਆਂ ਲਈ ਜਾਣਕਾਰੀ ਹੋਣਾ ਬਹੁਤ ਜ਼ਰੂਰੀ
NEXT STORY