ਲੁਧਿਆਣਾ (ਵਿਸ਼ੇਸ਼)- ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਇਨ੍ਹੀਂ ਦਿਨੀਂ ਇਹ ਚਰਚਾ ਕਾਫ਼ੀ ਸੁਣਨ ਨੂੰ ਮਿਲ ਰਹੀ ਹੈ ਕਿ ਭਗਵੰਤ ਮਾਨ ਦੇ ਹਸਪਤਾਲ ਵਿਚ ਦਾਖਲ ਹੋਣ ਦਾ ਆਮ ਆਦਮੀ ਪਾਰਟੀ ਵੱਲੋਂ 2 ਡਿਪਟੀ ਸੀ. ਐੱਮ. ਲਾਉਣ ਦੀ ਕਵਾਇਦ ਨਾਲ ਕੀ ਕੁਨੈਕਸ਼ਨ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ ਸੀ. ਐੱਮ. ਮਾਨ ਦੇ ਲੀਡਰਸ਼ਿਪ ਨਾਲ ਰਿਸ਼ਤਿਆਂ ਵਿਚ ਦਰਾੜ ਪੈਦਾ ਹੋ ਗਈ ਸੀ, ਜਿਸ ਨੂੰ ਲੈ ਕੇ ਮੁੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਅਕਸਰ ਸੋਸ਼ਲ ਮੀਡੀਆ ਜ਼ਰੀਏ ਜਾਂ ਜਨਤਕ ਮੰਚ ’ਤੇ ਦੋਸ਼ ਲਾਇਆ ਜਾਂਦਾ ਹੈ ਕਿ ਪੰਜਾਬ ਵਿਚ ਸਰਕਾਰ ਬਣਨ ਦਾ ਸਾਰਾ ਕੰਟਰੋਲ ਦਿੱਲੀ ’ਚ ਬੈਠੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਹੱਥ ਵਿਚ ਹੈ ਅਤੇ ਮਾਨ ਸਿਰਫ਼ ਡੰਮੀ ਮੁੱਖ ਮੰਤਰੀ ਦੇ ਰੂਪ ’ਚ ਕੰਮ ਕਰ ਰਹੇ ਹਨ।
ਇਸ ਤਹਿਤ ਕੋਈ ਵੀ ਟ੍ਰਾਂਸਫਰ-ਪੋਸਟਿੰਗ ਤੋਂ ਲੈ ਕੇ ਸਾਰੇ ਅਹਿਮ ਫੈਸਲੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਲਏ ਜਾਂਦੇ ਹਨ ਅਤੇ ਮੰਤਰੀਆਂ ਦੀ ਭੂਮਿਕਾ ਵੀ ਰਬੜ ਸਟੈਂਪ ਤੱਕ ਸੀਮਤ ਹੋ ਕੇ ਰਹਿ ਗਈ ਹੈ। ਹਾਲਾਂਕਿ ਸੀ. ਐੱਮ. ਮਾਨ ਵੱਲੋਂ ਇਸ ਸਿਸਟਮ ਖਿਲਾਫ ਮੋਰਚਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਨ੍ਹਾਂ ਨੂੰ ਕੁਰਸੀ ਖੋਹਣ ਦਾ ਡਰ ਵੀ ਸਤਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਵਿਵਾਦ ਦਾ ਸਿੱਧਾ ਕੁਨੈਕਸ਼ਨ ਮਾਨ ਦੇ ਹਸਪਤਾਲ ਵਿਚ ਦਾਖਲ ਹੋਣ ਨਾਲ ਹੈ।
ਇਸ ਦੇ ਤਹਿਤ ਪਹਿਲਾਂ ਹੜ੍ਹਾਂ ਦੌਰਾਨ ਪੰਜਾਬ ਵਿਚ ਲੀਡਰਸ਼ਿਪ ਬਦਲਾਅ ਦੀ ਸੁਗਬੁਗਾਹਟ ਸ਼ੁਰੂ ਹੋਣ ਦੇ ਨਾਲ ਹੀ ਉਹ ਹਸਪਤਾਲ ਵਿਚ ਦਾਖਲ ਹੋ ਗਏ ਸਨ, ਹੁਣ ਫਿਰ ਪਿਛਲੇ ਦਿਨੀਂ ਸੀ. ਐੱਮ. ਮਾਨ ਦੇ ਹਸਪਤਾਲ ਵਿਚ ਦਾਖਲ ਹੋਣ ਨੂੰ ਲੈ ਕੇ ਨਾਟਕੀ ਘਟਨਾਕ੍ਰਮ ਦੇਖਣ ਨੂੰ ਮਿਲਿਆ ਹੈ। ਜਦੋਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਨਾਲ ਸੰਗਰੂਰ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਮਾਨ ਸਿੱਧੇ ਹਸਪਤਾਲ ਪਹੁੰਚ ਗਏ ਸਨ ਪਰ ਅਗਲੇ ਹੀ ਦਿਨ ਹਸਪਤਾਲ ਤੋਂ ਮੋਗਾ ਵਿਚ ਹੋਣ ਵਾਲੀ ਰੈਲੀ ਵਿਚ ਹਿੱਸਾ ਲਿਆ ਅਤੇ ਦੁਬਾਰਾ ਹਸਪਤਾਲ ਦਾ ਰੁਖ ਕਰ ਲਿਆ।
ਹੁਣ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮਾਨ ਕਿਲਾ ਰਾਏਪੁਰ ਦੇ ਖੇਡ ਮੇਲੇ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ 23 ਫਰਵਰੀ ਨੂੰ ਕੈਬਨਿਟ ਦੀ ਬੈਠਕ ਬੁਲਾਈ ਗਈ। ਜਿੱਥੋਂ ਤੱਕ ਹਸਪਤਾਲ ਵਿਚ ਦਾਖਲ ਹੋਣ ਅਤੇ ਡਿਸਚਾਰਜ ਹੋਣ ਨਾਲ ਜੁੜੇ ਪਾਲੀਟਿਕਲ ਡਰਾਮੇ ਦਾ ਸਵਾਲ ਹੈ, ਉਸ ਨੂੰ 2 ਡਿਪਟੀ ਸੀ. ਐੱਮ. ਲਾਉਣ ਸਬੰਧੀ ਆਮ ਆਦਮੀ ਪਾਰਟੀ ਦੀ ਯੋਜਨਾ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਦਲਿਤ ਨੇਤਾ ਨੂੰ ਡਿਪਟੀ ਸੀ. ਐੱਮ. ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਵਿੱਤ ਮੰਤਰੀ ਹਰਪਾਲ ਚੀਮਾ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ। ਇਸ ਦੇ ਨਾਲ ਹੀ ਹਿੰਦੂ ਚਿਹਰੇ ਦੇ ਰੂਪ ਵਿਚ ਸੰਜੀਵ ਅਰੋੜਾ ਦਾ ਨਾਂ ਸੁਣਨ ਨੂੰ ਮਿਲ ਰਿਹਾ ਹੈ। ਸੂਤਰਾਂ ਮੁਤਾਬਕ ਭਗਵੰਤ ਮਾਨ 2 ਡਿਪਟੀ ਸੀ. ਐੱਮ. ਬਣਾਉਣ ਦੇ ਹੱਕ ਵਿਚ ਨਹੀਂ ਹਨ ਅਤੇ ਹਰਪਾਲ ਚੀਮਾ ਦੀ ਬਜਾਏ ਦਲਿਤ ਦੇ ਨਾਲ ਮਹਿਲਾ ਡਿਪਟੀ ਸੀ. ਐੱਮ. ਦੇ ਰੂਪ ਵਿਚ ਬਲਜੀਤ ਕੌਰ ਦਾ ਨਾਂ ਅੱਗੇ ਕਰ ਰਹੇ ਹਨ।
ਇਸ ਮੁੱਦੇ ’ਤੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦੀ ਜ਼ਿੱਦ ਕਾਰਨ ਸੀ. ਐੱਮ. ਮਾਨ ਵੱਲੋਂ ਹਸਪਤਾਲ ਵਿਚ ਦਾਖਲ ਹੋਣ ਦਾ ਫਾਰਮੂਲਾ ਅਪਣਾਇਆ ਗਿਆ ਅਤੇ ਡਿਪਟੀ ਸੀ. ਐੱਮ. ਬਣਾਉਣ ਦਾ ਐਲਾਨ ਨਾ ਕਰਨ ਦੀ ਸ਼ਰਤ ’ਤੇ ਮੋਗਾ ਰੈਲੀ ਵਿਚ ਸ਼ਾਮਲ ਹੋਏ। ਹੁਣ ਸਿਸੋਦੀਆ ਵੱਲੋਂ ਹਸਪਤਾਲ ਵਿਚ ਮੁਲਾਕਾਤ ਕਰਨ ਤੋਂ ਬਾਅਦ ਡਿਪਟੀ ਸੀ. ਐੱਮ. ਬਣਾਉਣ ਦੇ ਮੁੱਦੇ 'ਤੇ ਕੋਈ ਸਹਿਮਤੀ ਬਣੀ ਹੈ ਤਾਂ ਮਾਨ ਇਕਦਮ ਦੁਬਾਰਾ ਛੁੱਟੀ ਲੈ ਕੇ ਫੀਲਡ ਵਿਚ ਆ ਗਏ ਹਨ।
ਇਕ ਵਾਰ ਫਿਰ ਮੰਤਰੀ ਮੰਡਲ ’ਚ ਫੇਰਬਦਲ ਦੀ ਵੀ ਹੈ ਸੰਭਾਵਨਾ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2 ਡਿਪਟੀ ਸੀ. ਐੱਮ. ਲਾਉਣ ਦੇ ਨਾਲ ਮੰਤਰੀ ਮੰਡਲ ਵਿਚ ਫੇਰਬਦਲ ਦੀ ਵੀ ਸੰਭਾਵਨਾ ਹੈ ਕਿਉਂਕਿ ਸੰਕੇਤ ਪਿਛਲੇ ਦਿਨੀਂ ਕੇਜਰੀਵਾਲ ਵੱਲੋਂ 3 ਮੰਤਰੀਆਂ ਨੂੰ ਦਿੱਲੀ ਬੁਲਾ ਕੇ ਮੁਲਾਕਾਤ ਕਰਨ ਤੋਂ ਮਿਲ ਰਹੇ ਹਨ, ਇਨ੍ਹਾਂ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਜਿਨ੍ਹਾਂ ਦੀ ਜਗ੍ਹਾ ਨਵੇਂ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਚ ਪਹਿਲਾਂ ਹਟਾਏ ਗਏ ਮੰਤਰੀਆਂ ਨੂੰ ਦੁਬਾਰਾ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਵਾਰ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ ਗਿਆ ਹੈ।
ਪ੍ਰਾਪਰਟੀ ਕਾਰੋਬਾਰੀਆਂ ਨੇ ਰਜਿਸਟਰੀਆਂ ਬੰਦ ਹੋਣ ਕਾਰਨ ਸਰਕਾਰ ਨੂੰ ਦਿੱਤੀ ਚਿਤਾਵਨੀ, ਕਈਆਂ ਨੂੰ ਪਿਆ ਕਰੋੜਾਂ ਦਾ ਘਾਟਾ
NEXT STORY