ਲੁਧਿਆਣਾ (ਗੌਤਮ) - ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਿਕਾਸ ਕਾਰਜਾਂ ਕਰ ਕੇ ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ਦੇ ਅਧੀਨ ਆਉਂਦੇ ਲੁਧਿਆਣਾ ਯਾਰਡ ਦੇ ਪਲੇਟਫਾਰਮ ਨੰ. 2 ਅਤੇ 3 ’ਤੇ ਗੱਡੀਆਂ ਦੀ ਆਵਾਜਾਈ ਨੂੰ 85 ਦਿਨ ਲਈ ਬੰਦ ਰੱਖਿਆ ਜਾਵੇਗਾ।
ਅਧਿਕਾਰੀਆਂ ਮੁਤਾਬਕ ਇਸ ਦੌਰਾਨ ਪਲੇਟਫਾਰਮ ਨੰ. 2 ਅਤੇ 3 ’ਤੇ ਟ੍ਰੈਫਿਕ ਅਤੇ ਓ. ਐੱਚ. ਈ. ਬਲਾਕ ਲੈ ਕੇ ਕਾਰਜ ਚਲਾਇਆ ਜਾਵੇਗਾ, ਜੋ ਕਿ 1 ਦਸੰਬਰ 2025 ਤੋਂ ਲੈ ਕੇ 23 ਫਰਵਰੀ 2025 ਤੱਕ ਬੰਦ ਚਲਾਇਆ ਜਾਵੇਗਾ।
ਅਧਿਕਾਰੀਆਂ ਮੁਤਾਬਕ ਇਸ ਦੌਰਾਨ ਇਨ੍ਹਾਂ ਪਲੇਟਫਾਰਮਾਂ ’ਤੇ ਆਉਣ ਵਾਲੀਆਂ 133 ਟਰੇਨਾਂ ਦੀ ਬਰਥ ਬਦਲ ਕੇ ਹੋਰਨਾਂ ਪਲੇਟਫਾਰਮਾਂ 1,7,5,6 ਅਤੇ 4 ’ਤੇ ਕੀਤੀਆਂ ਜਾਣਗੀਆਂ, ਜਦੋਂਕਿ 11 ਟਰੇਨਾਂ ਲੁਧਿਆਣਾ-ਫਿਰੋਜ਼ਪੁਰ, ਫਿਰੋਜ਼ਪੁਰ-ਲੁਧਿਆਣਾ, ਹਿਸਾਰ-ਲੁਧਿਆਣਾ, ਲੁਧਿਆਣਾ-ਚੂਹੜਪੁਰ, ਜਾਖਲ-ਲੁਧਿਆਣਾ ਅਪ-ਡਾਊਨ, ਅੰਬਾਲਾ-ਲੁਧਿਆਣਾ ਅਪ–ਡਾਊਨ, ਲੁਧਿਆਣਾ-ਹਿਸਾਰ ਅਪ-ਡਾਊਨ ਰੱਦ ਹੋਣਗੀਆਂ।
ਜਦੋਂਕਿ ਟਰੇਨ ਨੰ. 54576 ਅੱਪ ਅਤੇ ਡਾਊਨ, ਟਰੇਨ ਨੰ. 14614, ਟਰੇਨ ਨੰ. 14630 ਨੂੰ ਸ਼ਾਰਟ ਟਰਮੀਨੇਟ ਕਰ ਕੇ ਫਗਵਾੜਾ ਤੋਂ ਚਲਾਇਆ ਜਾਵੇਗਾ। 5 ਟਰੇਨਾਂ- ਟਰੇਨ ਨੰ. 74965, ਟਰੇਨ ਨੰ. 74967, 54634, 14613, 14629 ਨੂੰ ਵਿਚ ਰਸਤੇ ਰੋਕ ਕੇ ਚਲਾਇਆ ਜਾਵੇਗਾ।
ਸਰਹੱਦ ਨੇੜਿਓਂ ਅੱਧਾ ਕਿਲੋ ਹੈਰੋਇਨ ਬਰਾਮਦ
NEXT STORY