ਮੋਹਾਲੀ (ਨਿਆਮੀਆਂ) : ਕੇਂਦਰ ਵੱਲੋਂ ਸ਼ੁਰੂ ਕੀਤੀ ਪੀ. ਐੱਮ. ਇੰਟਰਨਸ਼ਿਪ ਸਕੀਮ ਦਾ ਟੀਚਾ ਇਕ ਪਾਇਲਟ ਪ੍ਰਾਜੈਕਟ ਵਜੋਂ 1.25 ਲੱਖ ਇੰਟਰਨਸ਼ਿਪ ਪ੍ਰਦਾਨ ਕਰਨਾ ਹੈ। ਜਿਸ ਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਹ ਗੱਲ ਡਿਪਟੀ ਡਾਇਰੈਕਟਰ, ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਕਹੀ। ਇੰਟਰਨਸ਼ਿਪ ਸਕੀਮ ਅਧੀਨ ਤੇਲ, ਗੈਸ, ਊਰਜਾ, ਯਾਤਰਾ, ਪ੍ਰਾਹੁਣਚਾਰੀ, ਆਟੋਮੋਟਿਵ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਆਦਿ ਨਾਲ 24 ਖੇਤਰ ਸ਼ਾਮਲ ਹਨ। ਜਿਸ ਸਬੰਧੀ ਉਮੀਦਵਾਰ ਪੀ. ਐੱਮ. ਇੰਟਰਨਸ਼ਿਪ ਪੋਰਟਲ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਮੋਹਾਲੀ ਦੇ ਨੌਜਵਾਨ ਇਸ ਲਈ ਜ਼ਿਲਾ ਮੋਹਾਲੀ ਦੀਆਂ 3 ਨਾਮੀ ਕੰਪਨੀਆਂ, ਜੁਬਲੀਐਂਟ ਫੂਡਵਰਕਸ ਲਿਮਿ. ’ਚ 202, ਡਾਬਰ ਇੰਡੀਆ ’ਚ 1 ਤੇ ਹੌਂਡਾ ਸਕੂਟਰਜ਼ ਐਂਡ ਮੋਟਰਸਾਈਕਲਜ਼ ਲਿਮਿ. ’ਚ 1 ਇੰਟਰਨਸ਼ਿਪ ਲੈ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕੰਪਨੀਆਂ ’ਚ ਅਪਲਾਈ ਕਰ ਸਕਦੇ ਹਨ। ਮਾਨਸ਼ਾਹੀਆ ਨੇ ਦੱਸਿਆ ਕਿ ਸਕੀਮ ਅਧੀਨ ਕੇਂਦਰ ਸਰਕਾਰ ਵੱਲੋਂ 1 ਕਰੋੜ ਨੌਜਵਾਨਾਂ ਨੂੰ 5 ਸਾਲਾਂ ਲਈ 500 ਦੇ ਕਰੀਬ ਨਾਮੀ ਕੰਪਨੀਆਂ ’ਚ ਨੌਕਰੀ ਮੁਹੱਈਆ ਕਰਵਾਈ ਜਾਣੀਆਂ ਹਨ। ਜਿਸ ’ਚ 21 ਤੋਂ 24 ਸਾਲ ਦੀ ਉਮਰ ਦੇ ਨੌਜਵਾਨ 12 ਮਹੀਨੇ ਦੇ ਇੰਟਰਨਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਜੋ ਨਾਗਰਿਕਾਂ ਫੁੱਲ-ਟਾਈਮ ਨੌਕਰੀ ਨਹੀਂ ਕਰਦੇ ਜਾਂ ਫੁੱਲ-ਟਾਈਮ ਪੜ੍ਹਾਈ ਕਰ ਰਹੇ ਹਨ ਅਤੇ ਆਨਲਾਈਨ ਜਾਂ ਡਿਸਟੈਂਸ ਸਟੱਡੀ ਕਰਦੇ ਹਨ, ਉਹ ਇਸ ਲਈ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਵਿੱਦਿਅਕ ਯੋਗਤਾ 10ਵੀਂ, 12ਵੀਂ, ਆਈ. ਟੀ. ਆਈ., ਡਿਪਲੋਮਾ, ਬੀ. ਏ., ਬੀ. ਐੱਸ. ਸੀ., ਬੀ. ਕਾਮ, ਬੀ. ਸੀ. ਏ., ਬੀ-ਫਾਰਮਾ ਹੋਣੀ ਲਾਜ਼ਮੀ ਹੈ। ਇਸ ਦੌਰਾਨ 5 ਹਜ਼ਾਰ ਰੁਪਏ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ। ਇੰਟਰਨਸ਼ਿਪ ਅਪਲਾਈ ਕਰਨ ਤੋਂ ਬਾਅਦ 6 ਹਜ਼ਰ ਰੁਪਏ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀ. ਬੀ. ਟੀ.) ਰਾਹੀਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਨੈਸ਼ਨਲ ਅਪ੍ਰੇਂਟਿਸਸ਼ਿਪ ਟ੍ਰੇਨਿੰਗ ਅਧੀਨ ਅਪ੍ਰੇਂਟਿਸਸ਼ਿਪ ਕੀਤੀ ਹੈ ਜਾਂ ਨੈਸ਼ਨਲ ਅਪ੍ਰੇਂਟਿਸਸ਼ਿਪ ਪ੍ਰੋਮੋਸ਼ਨ ਸਕੀਮ ਲਈ ਅਪਲਾਈ ਕੀਤਾ ਹੈ, ਉਹ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਦੇ ਪਰਿਵਾਰ ’ਚੋਂ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਕਰਦਾ ਹੈ, ਉਹ ਵੀ ਇਸ ਸਕੀਮ ਲਈ ਅਪਲਾਈ ਨਹੀਂ ਕਰ ਸਕਦੇ। ਇਸ ਦੇ ਲਈ pminternship.mca.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ।
ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
NEXT STORY