ਆਦਮਪੁਰ- ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਨਚੇਤ ਜਲੰਧਰ ਸਥਿਤ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਨ੍ਹਾਂ ਨੇ ਹਵਾਈ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜੀ ਜਵਾਨਾਂ ਨੇ ਉਹ ਕੀਤਾ, ਜੋ ਕਲਪਨਾ ਤੋਂ ਪਰ੍ਹੇ ਹੈ।
ਆਪ੍ਰੇਸ਼ਨ ਸਿੰਦੂਰ ਨੇ ਵਿਖਾ ਦਿੱਤਾ ਕਿ ਅੱਤਵਾਦੀਆਂ ਨੂੰ ਘਰ ਵਿਚ ਦਾਖ਼ਲ ਹੋ ਕੇ ਮਾਰਾਂਗੇ। ਪਾਕਿਸਤਾਨ ਦੇ ਨਾਪਾਕ ਇਰਾਦੇ ਅਤੇ ਦੁਸਾਹਸ ਦੀ ਹਾਰ ਹੋਈ ਹੈ। ਪਾਕਿਸਤਾਨ ਨੇ ਸਾਡੇ ਕਈ ਏਅਰਬੇਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨਾਪਾਕ ਇਰਾਦੇ ਨਾਕਾਮ ਹੋ ਗਏ।
ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਹਥਿਆਰਾਂ ਤੇ ਐਡਵਾਂਸਡ ਮਿਜ਼ਾਇਲਾਂ ਦੀ ਪਾਕਿਸਤਾਨ ਕਲਪਨਾ ਵੀ ਨਹੀਂ ਕਰ ਸਕਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਮਲਿਆਂ ਨਾਲ ਸਿਰਫ਼ ਪਾਕਿਸਤਾਨੀ ਏਅਰਬੇਸ ਹੀ ਤਬਾਹ ਨਹੀਂ ਹੋਏ, ਸਗੋਂ ਇਸ ਦੇ ਨਾਲ-ਨਾਲ ਪਾਕਿਸਤਾਨ ਦੇ ਨਾਪਾਕ ਇਰਾਦੇ ਵੀ ਨਾਕਾਮ ਹੋ ਗਏ ਹਨ।
'ਬੇਕਸੂਰ ਲੋਕਾਂ ਦਾ ਖੂਨ ਵਹਾਉਣ ਦਾ ਇਕ ਹੀ ਅੰਜਾਮ ਹੋਵੇਗਾ- ਵਿਨਾਸ਼' : PM ਮੋਦੀ
NEXT STORY