ਆਦਮਪੁਰ- ਮੰਗਲਵਾਰ ਸਵੇਰੇ ਆਦਮਪੁਰ ਏਅਰ ਫੋਰਸ ਸਟੇਸ਼ਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਧਰਤੀ ਨੂੰ ਅਲੌਕਿਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਧਰਤੀ ਬੁੱਧ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਹੈ। ਇਸ ਧਰਤੀ 'ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ''ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।।
ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਸਾਡੇ ਦੇਸ਼ ਦੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਸਾਡੇ ਦੇਸ਼ ਦੀਆਂ ਧੀਆਂ ਦੇ ਸੁਹਾਗ ਉਜਾੜੇ ਸਨ। ਉਸ ਹਮਲੇ ਦਾ ਬਦਲਾ ਲੈਣ ਲਈ ਹੀ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ, ਤਾਂ ਜੋ ਅੱਗੇ ਤੋਂ ਭਾਰਤ ਤੇ ਭਾਰਤੀਆਂ ਵੱਲ ਬੁਰੀ ਨਜ਼ਰ ਨਾਲ ਦੇਖਣ ਵਾਲੇ ਲੋਕ ਆਪਣਾ ਅੰਜਾਮ ਪਹਿਲਾਂ ਹੀ ਸੋਚ ਲੈਣ।
'ਨਾਕਾਮ ਹੋ ਗਏ ਪਾਕਿਸਤਾਨ ਦੇ ਸਾਰੇ 'ਨਾ'ਪਾਕ' ਇਰਾਦੇ...', ਆਦਮਪੁਰ ਏਅਰਬੇਸ ਤੋਂ ਬੋਲੇ PM ਮੋਦੀ
NEXT STORY