ਪਟਿਆਲਾ (ਬਲਜਿੰਦਰ)- ਪੀ. ਓ. ਸਟਾਫ ਨੇ ਇੰਚਾਰਜ ਏ. ਐੱਸ. ਆਈ. ਜਸਪਾਲ ਸਿੰਘ ਦੀ ਅਗਵਾਈ ਹੇਠ 2 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਕੇਸ ’ਚ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਮੇਲਾ ਸਿੰਘ ਵਾਸੀ ਪਿੰਡ ਦੇਧਣਾ ਥਾਣਾ ਘੱਗਾ ਨੂੰ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਥਾਣਾ ਸਦਰ ਸਮਾਣਾ ਵਿਖੇ ਕੇਸ ਦਰਜ ਹੈ। ਅਦਾਲਤ ਨੇ ਲਖਵਿੰਦਰ ਸਿੰਘ ਨੂੰ 13 ਅਕਤੂਬਰ 2026 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੂਜੇ ਕੇਸ ’ਚ ਲੱਖੋ ਪਤਨੀ ਜਗਸੀਰ ਸਿੰਘ ਵਾਸੀ ਪਿੰਡ ਸਾਧੋਹੇੜੀ ਤਹਿਸੀਲ ਨਾਭਾ, ਜ਼ਿਲਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਥਾਣਾ ਕੋਤਵਾਲੀ ਪਟਿਆਲਾ ਵਿਖੇ 138 ਐੱਨ. ਆਈ. ਐਕਟ ਤਹਿਤ ਕੇਸ ਦਰਜ ਹੈ। ਅਦਾਲਤ ਨੇ ਲੱਖੋ ਨੂੰ 6 ਜੂਨ 2026 ਨੂੰ ਪੀ. ਓ. ਕਰਾਰ ਦਿੱਤਾ ਸੀ। ਉਕਤ ਭਗੌੜਿਆਂ ਨੂੰ ਗ੍ਰਿਫਤਾਰ ਕਰਨ ’ਚ ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਕ੍ਰਿਸ਼ਨ ਬੱਬਰ ਅਤੇ ਮਾਹਿਲਾ ਸਿਪਾਹੀ ਸੁਖਵਿੰਦਰ ਕੌਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
12 ਸਾਲ ਦਾ ਬੱਚਾ ਅਗਵਾ ਹੋਣ ਤੋਂ ਵਾਲ-ਵਾਲ ਬਚਿਆ, CCTV 'ਚ ਕੈਦ ਹੋਈ ਘਟਨਾ
NEXT STORY