ਲੁਧਿਆਣਾ : ਪੰਜਾਬ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਪੁਲਸ ਉੱਤੇ ਹਮਲੇ ਹੋਣ ਅਤੇ ਕੁਝ ਹੀ ਸਮੇਂ ਵਿਚ 3 ਏਐੱਸਆਈ ਮਾਰੇ ਗਏ ਹਨ ਅਤੇ ਪੁਲਸ ਨੂੰ ਮੁਲਾਜ਼ਮਾਂ ਦੀ ਸੁਰੱਖਿਆ ਲ਼ਈ ਹੀ ਐਡਵਾਇਜ਼ਰੀ ਜਾਰੀ ਕਰਨੀ ਪੈ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਅਮਨ ਕਾਨੂੰਨ ਦੀ ਹਾਲਤ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇੱਕੋ ਦਿਨ ਅਖ਼ਬਾਰਾਂ ਵਿਚ ਛਪੀਆਂ ਕਈ ਹਿੰਸਾ, ਗੋਲੀਬਾਰੀ, ਨਸ਼ੇ ਦੀ ਓਵਰਡੋਜ਼, ਧਾਰਮਿਕ ਬੇਅਦਬੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।
ਅਨਿਲ ਸਰੀਨ ਨੇ ਕਿਹਾ ਕਿ ਸਰਕਾਰ ਲਈ ਇਹ ਘਟਨਾਵਾਂ ਸਿਰਫ਼ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਹੋਣੀਆਂ ਚਾਹੀਦੀਆਂ, ਸਗੋਂ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਗੰਭੀਰ ਸਮੀਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਆਪਣੇ ਘਰਾਂ, ਬਾਜ਼ਾਰਾਂ, ਧਾਰਮਿਕ ਸਥਾਨਾਂ ਅਤੇ ਜਨਤਕ ਸਮਾਗਮਾਂ ਵਿਚ ਸੁਰੱਖਿਆ ਦਾ ਭਰੋਸਾ ਨਹੀਂ ਰਹਿੰਦਾ ਤਾਂ ਸਰਕਾਰ ਨੂੰ ਆਪਣੀ ਕਾਨੂੰਨ ਵਿਵਸਥਾ ਦੀ ਨੀਤੀ ’ਤੇ ਮੁੜ ਵਿਚਾਰ ਕਰਨਾ ਪਵੇਗਾ।
ਜਲੰਧਰ ਵਿਚ ਨੌਜਵਾਨ ਦੀ ਕੁੱਟਮਾਰ ਨਾਲ ਮੌਤ, ਕਪੂਰਥਲਾ ਵਿਚ ਜਾਗਰਣ ਦੌਰਾਨ ਫਿਲਮੀ ਅੰਦਾਜ਼ ਵਿਚ ਗੋਲੀਬਾਰੀ, ਧਰਮਕੋਟ ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਟਿਆਲਾ ਵਿਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਅਤੇ ਮੋਹਾਲੀ ਦੀ ਗਿਲਕੋ ਵੈਲੀ ਵਿਚ ਬਾਈਕ ਸਵਾਰਾਂ ਵੱਲੋਂ ਸਵੇਰੇ 9 ਵਜੇ ਹੀ ਮਹਿਲਾ ਦਾ ਪਰਸ ਖੋਹਣ ਵਰਗੀਆਂ ਖਬਰਾਂ ਆਮ ਲੋਕਾਂ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰਦੀਆਂ ਹਨ।
ਮਿਲਾਵਟੀ ਪਨੀਰ ਤੇ ਦੁੱਧ ਤਿਆਰ ਕਰਨ ਵਾਲੀ ਫੈਕਟਰੀ ਸੀਲ, 1200 ਕਿਲੋ ਪਨੀਰ ਤੇ 1800 ਲੀਟਰ ਦੁੱਧ ਨਸ਼ਟ
NEXT STORY