ਦੋਰਾਹਾ (ਗੁਰਮੀਤ ਕੌਰ) : ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਵੱਲੋਂ ਸਮਾਜ ਅਤੇ ਨਸ਼ਿਆਂ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਡੀ.ਐੱਸ.ਪੀ. ਪਾਇਲ ਰਛਪਾਲ ਸਿੰਘ ਢੀਂਡਸਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਐੱਚ.ਓ. ਦੋਰਾਹਾ ਮਨਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੋ ਵਿਅਕਤੀਆਂ ਨੂੰ ਡੇਢ ਕਿਲੋ ਚਰਸ ਸਮੇਤ ਕਾਬੂ ਕੀਤਾ ਹੈ ਬਾਅਦ 'ਚ ਜਿਨ੍ਹਾਂ ਦੀ ਪਛਾਣ ਆਨੰਦ ਸ਼ਰਮਾ ਪੁੱਤਰ ਸਜਨੂ ਰਾਮ ਵਾਸੀ ਬਾਗੜੀ ਜ਼ਿਲਾ ਸਿਰਮੌਰ ਹਿਮਾਚਲ ਪ੍ਰਦੇਸ਼ ਅਤੇ ਰਾਮ ਚੰਦਰ ਪੁੱਤਰ ਘੁੰਮਣ ਸਿੰਘ ਵਾਸੀ ਬੀਂਡਲੀ ਜ਼ਿਲਾ•ਸਿਰਮੌਰ ਵਜੋਂ ਹੋਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਪੁਲਸ ਫਸਟ ਏਡ ਪੋਸਟ ਨੇੜੇ ਨਾਕਾ ਲਗਾ ਕੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਦੋਵੇਂ ਦੋਸ਼ੀ ਬੱਸ 'ਚੋਂ ਉਤਰੇ ਜੋ ਪੁਲਸ ਪਾਰਟੀ ਦਾ ਨਾਕਾ ਲੱਗਾ ਦੇਖ ਕੇ ਘਬਰਾ ਗਏ। ਜਦੋਂ ਪੁਲਸ ਨੇ ਉਨ੍ਹਾਂ ਦੀ ਰੋਕ ਕੇ ਤਲਾਸ਼ੀ ਲਈ ਤਾਂ ਦੋਵੇਂ ਦੋਸ਼ੀਆਂ ਕੋਲੋਂ ਡੇਢ ਕਿਲੋ ਚਰਸ ਬਰਾਮਦ ਹੋਈ। ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਦੀ ਸਰਕਾਰ ਕਿਸਾਨੀ ਕਰਜ਼ੇ ਮੁਆਫ ਕਰਨ ਤੋਂ ਭੱਜੀ : ਸੁਨੀਲ ਜਾਖੜ
NEXT STORY