ਮਲੋਟ (ਜੁਨੇਜਾ) : ਇੰਸਪੈਕਟਰ ਦਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਦਰ ਮਲੋਟ ਅਤੇ ਸਬ ਇੰਸਪੈਕਟਰ ਕੁਲਬੀਰ ਚੰਦ, ਇੰਚਾਰਜ ਸੀ. ਆਈ. ਏ. ਮਲੋਟ ਵੱਲੋਂ 300 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਮਲੋਟ ਵੱਲੋਂ ਪੈਟ੍ਰੋਲਿੰਗ ਦੌਰਾਨ ਜੀ.ਟੀ. ਰੋਡ ਅਬੋਹਰ-ਬਠਿੰਡਾ ਬਾਈਪਾਸ, ਨਜ਼ਦੀਕ ਮਲੋਟ ਵਿਖੇ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ।
ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਵਿਅਕਤੀ ਅਤੇ ਲੜਕੀ ਦੀ ਪਛਾਣ ਬਲਵੰਤ ਸਿੰਘ ਉਰਫ ਲੱਧਾ ਪੁੱਤਰ ਸੁਰਜੀਤ ਸਿੰਘ ਅਤੇ ਉਸ ਦੀ ਧੀ ਕਾਜਲ ਰਾਣੀ ਵਾਸੀ ਪਿੰਡ ਚੱਕ ਬਲੋਚਾਂ ਮਾਹਲਮ, ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ। ਪੁਲਸ ਟੀਮ ਨੂੰ ਦੋਵਾਂ ਦੀ ਤਲਾਸ਼ੀ ਦੌਰਾਨ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਸਦਰ ਮਲੋਟ ਵਿਖੇ ਮੁਕੱਦਮਾ ਨੰ: 62 ਮਿਤੀ 28.07.2025 ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
ਪੰਜਾਬ 'ਚ ਇਕ ਅਗਸਤ ਨੂੰ ਲੈ ਕੇ ਵੱਡਾ ਐਲਾਨ, ਵਿਦਿਆਰਥੀ ਧਿਆਨ ਨਾਲ ਪੜ੍ਹ ਲੈਣ ਖ਼ਬਰ (ਵੀਡੀਓ)
NEXT STORY