ਜਲੰਧਰ (ਕੁੰਦਨ, ਪੰਕਜ)-ਜਲੰਧਰ ਪੁਲਸ ਨੇ ਬਸਤੀ ਬਾਵਾ 'ਚ ਸੰਗਲ ਸੋਹਲ ਰੋਡ ਨੇੜਿਓ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਬਸਤੀ ਬਾਵਾ ਖੇਲ ਥਾਣੇ ਦੇ ਐਸਐਚਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਪੁਲਸ ਪਾਰਟੀ ਨੇ ਸੰਗਲ ਸੋਹਲ ਰੋਡ ਨੇੜੇ ਤੋਂ ਤਿੰਨ ਨੌਜਵਾਨਾਂ ਸਾਜਨ, ਜਤਿਨ, ਰੋਹਿਤ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ASI ਫਕੀਰ ਸਿੰਘ ਸਾਥੀਆਂ ਸਮੇਤ ਗਸ਼ਤ ਦੇ ਸੰਬਧ 'ਚ ਲੈਦਰ ਕੰਪਲੈਕਸ ਰੋਡ ਤੋਂ ਵਰਿਆਣਾ ਮੋੜ ਕਪੂਰਥਲਾ ਰੋਡ ਤੇ ਜਾ ਰਹੇ ਸੀ ਤਾਂ ਪੁਲਸ ਪਾਰਟੀ ਟੀ ਪੁਆਇੰਟ ਸੰਗਲ ਸੋਹਲ ਨੇੜੇ ਪਹੁੰਚੀ ਤਾਂ ਸਾਹਮਣੇ 3 ਨੌਜਵਾਨ ਮੋਟਰਸਾਇਕਲ 'ਤੇ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖਕੇ ਮੋਟਰਸਾਇਕਲ ਪਿੱਛੇ ਮੋੜਨ ਲੱਗੇ ਤਾਂ ਮੋਟਰਸਾਇਕਲ ਦਾ ਟਾਇਰ ਸਲਿਪ ਹੋਣ ਕਾਰਨ ਤਿੰਨੋਂ ਨੌਜਵਾਨ ਮੋਟਰਸਾਇਕਲ ਸਮੇਤ ਸੜਕ 'ਤੇ ਡਿੱਗ ਪਏ ਅਤੇ ਤਿੰਨਾਂ ਨੂੰ ਕਾਬੂ ਕਰ ਕਰ ਲਿਆ। ਪੁਲਸ ਨੇ ਸਾਜਨ (ਪੁਤਰ ਵਿਨੋਦ ਕੁਮਾਰ ਵਾਸੀ ਰਾਜਾ ਗਾਰਡਨ) ਜਤਿਨ (ਪੁਤਰ ਰਕੇਸ਼ ਕੁਮਾਰ ਵਾਸੀ ਸ਼ੇਰ ਸਿੰਘ ਕਲੋਨੀ) ਰੋਹਿਤ (ਪੁਤਰ ਅਜੈ ਕੁਮਾਰ ਵਾਸੀ ਰੋਹਿਤ ਬੇਕਰੀ ਕਪੂਰਥਲਾ ਰੋਡ) ਨੂੰ ਮੋਟਰਸਾਇਕਲ ਦੇ ਕਾਗਜ਼ ਚੈਕ ਕਰਾਉਣ ਲਈ ਕਿਹਾ ਜਦੋਂ ਉਨ੍ਹਾਂ ਨੇ ਟੂਲ ਬਾਕਸ ਖੋਲ੍ਹਿਆ ਤਾਂ ਉਸ 'ਚੋਂ ਲਿਫਾਫਾ ਹੇਠਾ ਡਿੱਗਿਆ ਤਾਂ ਜਦੋਂ ਉਸ ਨੂੰ ਚੈੱਕ ਕੀਤਾ ਤਾਂ ਉਸ 'ਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮਾਮਲੇ 'ਚੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ 'ਚ ਅੱਗੇ ਕਾਰਵਾਈ ਕਰਦੇ ਹੋਏ ਦੋ ਹੋਰ ਮੁਲਜ਼ਮਾਂ ਸੰਨੀ (ਪੁਤਰ ਵਿੱਕੀ ਨਾਹਰ ਵਾਸੀ ਬਸਤੀ ਗੁਜ਼ਾ)ਅਤੇ ਅੱਜੂ ਨੂੰ ਨਾਮਜਦ ਕੀਤਾ ਹੈ।ਜਿਨ੍ਹਾਂ 'ਚੋਂ ਸੰਨੀ ਨੂੰ ਗ੍ਰਿਫਤਾਰ ਕਰ ਉਸ ਕੋਲੋਂ 6700 ਡਰੱਗ ਮਨੀ ਬਰਾਮਦ ਹੋਈ ਅਤੇ ਅਜੂ ਦੀ ਭਾਲ ਜਾਰੀ ਹੈ।
ਜਲੰਧਰ ਪੁਲਸ ਨੇ ਦੋ ਸਨੈਚਰ ਕਰ ਲਏ ਕਾਬੂ; ਸੋਨੇ ਦੀ ਚੇਨ, ਕਾਰ ਤੇ ਤੇਜ਼ਧਾਰ ਹਥਿਆਰ ਬਰਾਮਦ
NEXT STORY