ਮਹਿਤਪੁਰ (ਚੋਪੜਾ)- ਮਹਿਤਪੁਰ ਪੁਲਸ ਨੇ ਲਾਏ ਗਏ ਨਾਕੇ ਦੌਰਾਨ ਇਕ ਨਕਲੀ ਪੁਲਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇਕ ਕਾਲੀ ਸਫਾਰੀ ਐੱਸ.ਯੂ.ਵੀ. (ਰਜਿਸਟ੍ਰੇਸ਼ਨ ਨੰਬਰ ਪੀ.ਬੀ.-10-ਬੀ.ਐੱਸ.-6706) ਚਲਾ ਰਿਹਾ ਸੀ, ਜਿਸ ਦੀ ਪਿਛਲੀ ਵਿੰਡਸ਼ੀਲਡ ’ਤੇ ਪੰਜਾਬੀ ਵਿਚ ‘ਥਾਣੇਦਾਰ’ ਲਿਖਿਆ ਹੋਇਆ ਸੀ।
ਜਲੰਧਰ ਦਿਹਾਤੀ ਦੇ ਸੀਨੀਅਰ ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਡੀ.ਐੱਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਕੀਤੀ ਗਈ। ਜਾਣਕਾਰੀ ਅਨੁਸਾਰ ਅੰਸ਼ ਗਿੱਲ ਪੁੱਤਰ ਕਰਮ ਚੰਦ ਵਾਸੀ ਉੱਗੀ ਪਿੰਡ ਨਕੋਦਰ ਨੂੰ ਟੀ-ਪੁਆਇੰਟ ਛੋਟੇ ਬਿੱਲੇ, ਮਹਿਤਪੁਰ ਵਿਖੇ ਰੋਕਿਆ ਗਿਆ।
ਇਹ ਵੀ ਪੜ੍ਹੋ- ਪੰਜਾਬ ਹੋਇਆ ਸ਼ਰਮਸਾਰ ; ਮੁੰਡੇ ਨੇ ਬਿੱਲੀ ਦੇ ਬੱਚੇ ਦਿਖਾਉਣ ਦੇ ਬਹਾਨੇ 'ਮਾਸੂਮ' ਕੁੜੀ ਨਾਲ ਟੱਪੀਆਂ ਹੱਦਾਂ
ਪੁੱਛਗਿੱਛ ਕਰਨ ’ਤੇ ਉਹ ਆਪਣੀ ਗੱਡੀ ਤੇ ‘ਥਾਣੇਦਾਰ’ ਦੇ ਸਾਈਨ ਬੋਰਡ ਬਾਰੇ ਤਸੱਲੀਬਖਸ਼ ਜਵਾਬ ਦੇਣ ’ਚ ਅਸਫਲ ਰਿਹਾ। ਉਸ ਦੇ ਕਬਜ਼ੇ ਵਿਚੋਂ ਪੰਜਾਬ ਪੁਲਸ ਦਾ ਇਕ ਜਾਅਲੀ ਆਈ.ਡੀ. ਕਾਰਡ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਵਿਰੁੱਧ ਥਾਣਾ ਮਹਿਤਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਟਲੀ ਤੋਂ ਆਈ ਮੰਦਭਾਗੀ ਖ਼ਬਰ ; ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਦੀ ਰੇਲ ਹਾਦਸੇ 'ਚ ਹੋ ਗਈ ਮੌਤ
NEXT STORY