ਜੈਤੋ (ਜਿੰਦਲ) : ਅਗਾਮੀ ਚੋਣਾਂ ਦੇ ਮੱਦੇਨਜ਼ਰ ਫਰੀਦਕੋਟ ਪੁਲਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ। ਇਸ ਤੋਂ ਇਲਾਵਾ ਚੱਪੇ-ਚੱਪੇ 'ਤੇ ਪੁਲਸ ਪਾਰਟੀਆਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਚੋਣਾਂ ਨੂੰ ਪੂਰੀ ਤਰ੍ਹਾਂ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜੈਤੋ ਵਿਖੇ ਕੱਢੇ ਜਾ ਰਹੇ ਫਲੈਗ ਮਾਰਚ ਦੀ ਅਗਵਾਈ ਇਕ਼ਬਾਲ ਸਿੰਘ (ਡੀਐੱਸਪੀ ਜੈਤੋ) ਅਤੇ ਨਵਪ੍ਰੀਤ ਸਿੰਘ ਇੰਚਾਰਜ ਪੁਲਸ ਸਟੇਸ਼ਨ ਜੈਤੋ ਕਰ ਰਹੇ ਸਨ।
ਪੁਲਸ ਅਧਿਕਾਰੀਆਂ ਸਮੇਤ ਏ.ਆਰ.ਪੀ ਟੀਮਾਂ, ਪੀ.ਸੀ.ਆਰ ਟੀਮਾਂ, ਟ੍ਰੈਫਿਕ ਕਰਮਚਾਰੀ ਵੀ ਇਸ ਫਲੈਗ ਮਾਰਚ ਵਿਚ ਸ਼ਾਮਲ ਹੋਏ। ਪੁਲਸ ਅਧਿਕਾਰੀਆਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਕੋਈ ਵੀ ਲਾਵਾਰਸ ਵਸਤੂ ਜਾਂ ਸ਼ੱਕੀ ਵਿਅਕਤੀ ਨੂੰ ਦੇਖਣ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ।
ਐਕਟਿਵਾ 'ਤੇ ਜਾਂਦੀ ਕੁੜੀ ਨੇ ਪੈਦਲ ਜਾਂਦੇ ਬੰਦੇ ਦੇ ਮਾਰੀ ਟੱਕਰ, ਵੀਡੀਓ 'ਚ ਕੈਦ ਹੋਇਆ ਭਿਆਨਕ ਮੰਜ਼ਰ
NEXT STORY