ਜਲੰਧਰ (ਧਵਨ) : ਯੂਰਪ ਦੇ ਮੋਲਦੋਵਾ ਤੋਂ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਸਵਦੇਸ਼ ਲਿਆਉਣ ਵਾਲੇ ਪੁਲਸ ਅਧਿਕਾਰੀਆਂ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਨੇ ਸਨਮਾਨਿਤ ਕੀਤਾ। ਇਨ੍ਹਾਂ ’ਚ ਮੁੱਖ ਮੰਤਰੀ ਨੇ ਐੱਸ. ਪੀ. ਬਿਕਰਮ ਬਰਾੜ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਬਿਕਰਮ ਬਰਾੜ ਪਹਿਲਾਂ ਵੀ ਗੈਂਗਸਟਰਾਂ ਖ਼ਿਲਾਫ਼ ਕਈ ਮੁਹਿੰਮਾਂ ’ਚ ਹਿੱਸਾ ਲੈ ਚੁੱਕੇ ਹਨ। ਅੰਮ੍ਰਿਤਪਾਲ ਸਿੰਘ, ਜੋ ਕਿ ਜੱਗੂ ਭਗਵਾਨਪੁਰੀਆ ਗੈਂਗ ਦਾ ਇਕ ਪ੍ਰਮੁੱਖ ਮੈਂਬਰ ਹੈ, ਨੂੰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪੰਜਾਬ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : ਗੱਡੀ 'ਚੋਂ ਧੂੰਆਂ ਨਿਕਲਣ 'ਤੇ ਬੋਨਟ ਖੋਲ੍ਹ ਕੇ ਚੈੱਕ ਕਰਨ ਗਿਆ ਡਰਾਈਵਰ, ਮਗਰੋਂ ਲੈਪਟੋਪ ਵਾਲਾ ਬੈਗ ਹੋ ਗਿਆ ਚੋਰੀ
ਇਸ ਮੌਕੇ ਮੁੱਖ ਮੰਤਰੀ ਨੇ ਡੀ. ਐੱਸ. ਪੀ. ਸੁਖਜੀਤ ਸਿੰਘ ਦੇ ਮੋਢਿਆਂ ’ਤੇ ਰੈਂਕ ਦੇ ਬੈਚ ਲਾਉਣ ਦੀ ਪਿਪਿੰਗ ਸੈਰੇਮਨੀ ਵੀ ਕੀਤੀ। ਉਨ੍ਹਾਂ ਦੇ ਸ਼ਾਨਦਾਰ ਕੰਮ ਨੂੰ ਮਾਨਤਾ ਦਿੰਦਿਆਂ ਸਰਕਾਰ ਨੇ ਉਨ੍ਹਾਂ ਨੂੰ ਆਊਟ ਆਫ਼ ਟਰਨ ਤਰੱਕੀ ਦਿੰਦੇ ਹੋਏ ਇੰਸਪੈਕਟਰ ਤੋਂ ਡੀ. ਐੱਸ. ਪੀ. ਬਣਾਇਆ ਹੈ। ਮੁੱਖ ਮੰਤਰੀ ਨੇ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਸਮੇਤ ਉਨ੍ਹਾਂ ਦੀ ਆਪ੍ਰੇਸ਼ਨ ਟੀਮ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਏ. ਆਈ. ਜੀ. ਸੂਡਰ ਵਿਜੀ ਅਤੇ ਐੱਸ. ਪੀ. ਦੀਪਿਕਾ ਸਿੰਘ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ ਹਾਈਟਸ-2 ’ਚ ਸਨਸਨੀ: 14ਵੀਂ ਮੰਜ਼ਿਲ ਤੋਂ ਡਿੱਗੀ ਪੁਲਸ ਅਧਿਕਾਰੀ ਦੀ 24 ਸਾਲਾ ਧੀ, ਮੌਤ
NEXT STORY