ਕਾਠਗੜ੍ਹ (ਰਾਜੇਸ਼)— ਥਾਣਾ ਕਾਠਗੜ੍ਹ ਦੀ ਪੁਲਸ ਨੇ ਉਤਰ ਪ੍ਰਦੇਸ਼ ਦੇ ਨੰ. ਵਾਲੀ ਚੋਰੀ ਕੀਤੀ ਇਕ ਮਾਰੂਤੀ ਕਾਰ ਨੂੰ ਫੜ ਕੇ ਉਸ 'ਚ ਸਵਾਰ 3 ਵਿਅਕਤੀਆਂ 'ਤੇ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਕਾਠਗੜ੍ਹ 'ਚ ਦਰਜ ਐੱਫ. ਆਈ. ਆਰ. ਮੁਤਾਬਕ ਐੱਸ. ਐੱਚ. ਓ. ਸਹਿਬਾਜ ਸਿੰਘ ਦੀਆਂ ਹਦਾਇਤਾਂ ਅਤੇ ਖਾਸ ਮੁਖਬਰੀ ਦੀ ਇਤਲਾਹ 'ਤੇ ਏ. ਐੱਸ. ਆਈ. ਜਰਨੈ ਸਿੰਘ ਨੇ ਪਿੰਡ ਸੋਭੂਵਾਲ ਦੇ ਚੁਰੱਸਤੇ 'ਚ ਪੁਲਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਕਿ ਪਿੰਡ ਜਗਤੇਵਾਲ ਵੱਲੋਂ ਪਿੰਡ ਬੱਛੂਆਂ ਵੱਲ ਜਾ ਰਹੀ ਇਕ ਚਿੱਟੇ ਰੰਗ ਦੀ ਮਾਰੂਤੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਚਾਲਕ ਨੇ ਕਾਰ ਨੂੰ ਪਿੱਛੇ ਨੂੰ ਮੋੜਨਾ ਚਾਹਿਆ ਤਾਂ ਕਾਰ ਇਕਦਮ ਬੰਦ ਪੈ ਗਈ। ਜਿਸ 'ਤੇ ਪੁਲਸ ਨੇ ਕਾਰ ਨੂੰ ਕਬਜ਼ੇ 'ਚ ਲੈ ਕਾਰ ਸਵਾਰ ਜਸਦੀਪ ਸਿੰਘ ਦੀਪਾ ਪੁੱਤਰ ਸੁੱਚਾ ਸਿੰਘ, ਬਲਜਿੰਦਰ ਸਿੰਘ ਜਿੰਦਰ ਪੁੱਤਰ ਗੁਰਮੇਲ ਸਿੰਘ, ਰਮਨਦੀਪ ਸਿੰਘ ਰਾਜੂ ਪੁੱਤਰ ਮਹਿੰਦਰ ਸਿੰਘ ਕੌਮ ਜੱਟ ਵਾਸੀ ਮਾਜਰਾ ਜੱਟਾਂ ਤੋਂ ਕਾਰ ਦੇ ਕਾਗਜ਼ਾਂ ਬਾਰੇ ਪੁੱਛਿਆ ਤਾਂ ਉਹ ਕੋਈ ਵੀ ਕਾਗਜ਼ ਨਾ ਦਿਖਾ ਸਕੇ ਅਤੇ ਨਾ ਹੀ ਕੋਈ ਤਸੱਲੀਬਖਸ਼ ਜਵਾਬ ਦੇ ਸਕੇ। ਜਿਸ 'ਤੇ ਪੁਲਸ ਨੇ ਕਾਰ ਨੂੰ ਦੋਸ਼ੀਆਂ ਖਿਲਾਫ ਮੁਕੱਮਦਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਨਜਾਇਜ਼ ਸ਼ਰਾਬ ਦਾ ਧੰਦੇਬਾਜ਼ ਨੂੰ ਕੀਤਾ ਕਾਬੂ
NEXT STORY