ਬਟਾਲਾ, (ਬੇਰੀ)- ਰਿਮਾਂਡ 'ਤੇ ਲਏ ਚੋਰਾਂ ਕੋਲੋਂ ਸਿਟੀ ਪੁਲਸ ਨੇ ਨਕਦੀ, ਸੋਨਾ, ਚਾਂਦੀ, ਗੀਜ਼ਰ ਅਤੇ ਸਿਲੰਡਰ ਬਰਾਮਦ ਕੀਤੇ ਹਨ।
ਥਾਣਾ ਸਿਟੀ ਦੇ ਐੱਸ. ਐੱਚ. ਓ. ਵਿਸ਼ਵਾ ਮਿੱਤਰ ਨੇ ਦੱਸਿਆ ਕਿ ਅਦਾਲਤ ਨੇ ਚੋਰੀ ਦੇ ਕੇਸ 'ਚ ਫੜੇ ਗਏ ਦੋ ਚੋਰਾਂ ਕੁਲਵਿੰਦਰ ਸਿੰਘ ਉਰਫ ਬੰਬ ਪੁੱਤਰ ਮਹਿੰਦਰ ਸਿੰਘ ਹਾਲ ਵਾਸੀ ਧੀਰ ਅਤੇ ਸੁਦੇਸ਼ ਕੁਮਾਰ ਉਰਫ ਤੋਤੀ ਪੁੱਤਰ ਬਲਦੇਵ ਰਾਜ ਵਾਸੀ ਕਾਹਨੂੰਵਾਨ ਰੋਡ ਬਟਾਲਾ ਦਾ ਪੁਲਸ ਰਿਮਾਂਡ ਦਿੱਤਾ ਸੀ। ਦੋਵਾਂ ਤੋਂ ਪੁੱਛਗਿੱਛ ਉਪਰੰਤ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ 30 ਹਜ਼ਾਰ ਦੀ ਨਕਦੀ, ਸਾਢੇ 600 ਗ੍ਰਾਮ ਚਾਂਦੀ, 10 ਸੋਨੇ ਦੇ ਕੋਕੇ, 5 ਗੀਜ਼ਰ ਅਤੇ 2 ਗੈਸ ਸਿਲੰਡਰ ਬਰਾਮਦ ਕੀਤੇ ਹਨ।
ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਚੋਰਾਂ ਨੇ ਤਾਰਾਗੜ੍ਹ ਸਥਿਤ ਕਰਿਆਨੇ ਦੀ ਦੁਕਾਨ ਤੋਂ ਦੋ ਸਿਲੰਡਰ ਅਤੇ ਸਾਮਾਨ ਚੋਰੀ ਕੀਤਾ ਸੀ, ਜੋ ਉਨ੍ਹਾਂ ਨੇ 30 ਹਜ਼ਾਰ ਰੁਪਏ 'ਚ ਵੇਚਿਆ ਸੀ। ਦੂਸਰੀ ਚੋਰੀ ਉਨ੍ਹਾਂ ਨੇ ਕਾਦੀਆਂ ਚੁੰਗੀ ਸਥਿਤ ਸੈਨੇਟਰੀ ਦੁਕਾਨ ਤੋਂ ਕੀਤੀ ਸੀ ਜਿਥੇ ਉਨ੍ਹਾਂ ਨੇ ਗੀਜ਼ਰ ਚੋਰੀ ਕੀਤਾ ਸੀ ਜਦਕਿ ਤੀਸਰੀ ਚੋਰੀ ਅਲੀਵਾਲ ਕਸਬੇ 'ਚ ਸਥਿਤ ਸੁਨਿਆਰੇ ਦੀ ਦੁਕਾਨ 'ਤੇ ਉਕਤ ਚੋਰਾਂ ਨੇ ਕੀਤੀ, ਜਿਥੋਂ ਸੋਨਾ ਅਤੇ ਚਾਂਦੀ ਚੋਰੀ ਕੀਤਾ।
ਕਿਸੇ ਹੋਰ ਦੀ ਫੋਟੋ ਲੱਗੇ ਸਰਟੀਫਿਕੇਟ ਕਰ ਕੇ 1 ਸਾਲ ਬਾਅਦ ਵੀ ਨਹੀਂ ਮਿਲ ਰਿਹਾ ਦਾਖਲਾ
NEXT STORY