ਤਪਾ ਮੰਡੀ (ਸ਼ਾਮ, ਗਰਗ) : ਹੋਲੀ ਦੀ ਰਾਤ ਨੂੰ ਢਿੱਲੋਂ ਬਸਤੀ 'ਚ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿਗਣ ਕਾਰਨ ਘਰੇਲੂ ਸਮਾਨ ਦੱਬਣ 'ਤੇ ਹਜ਼ਾਰਾਂ ਰੁਪਏ ਦੇ ਨੁਕਸਾਨ ਹੋਣ ਬਾਰੇ ਪਤਾ ਲੱਗਿਆ ਹੈ। ਪੀੜਤ ਮਕਾਨ ਮਾਲਕ ਜਗਨ ਨਾਥ ਪੁੱਤਰ ਰਾਮ ਵਾਸੀ ਢਿੱਲੋਂ ਬਸਤੀ ਨੇ ਦੱਸਿਆ ਕਿ ਰਾਤ ਸਮੇਂ ਉਹ ਪਰਿਵਾਰ ਸਮੇਤ ਸੌਣ ਦੀ ਤਿਆਰੀ ਕਰ ਰਹੇ ਸੀ ਕਿ ਡਾਟਾਂ ਪਾ ਕੇ ਬਣਾਈ ਛੱਤ ਇਕ ਦਮ ਡਿਗ ਗਈ। ਛੱਤ ਹੇਠਾਂ ਪਿਆ ਘਰੇਲੂ ਸਮਾਨ ਜਿਵੇਂ ਗੈਸ ਸਿਲੰਡਰ, ਆਟੇ ਦੀ ਢੋਲੀ, ਬੈੱਡ ਅਤੇ ਹੋਰ ਸਮਾਨ ਮਲਬੇ ਹੇਠਾਂ ਦੱਬਣ ਕਾਰਨ 7-8 ਹਜ਼ਾਰ ਰੁਪਏ ਦਾ ਸਮਾਨ ਖਰਾਬ ਹੋ ਗਿਆ।
ਗੁਆਂਢੀਆਂ ਨੂੰ ਪਤਾ ਲੱਗਣ 'ਤੇ ਉਹ ਇਕੱਠੇ ਹੋਏ ਅਤੇ ਮਲਬੇ ਹੇਠੋਂ ਸਮਾਨ ਨੂੰ ਬਾਹਰ ਕੱਢਿਆ। ਛੱਤ ਡਿਗਣ ਸਮੇਂ ਮਕਾਨ 'ਚ ਜਗਨਨਾਥ ਦੀ ਪਤਨੀ, ਚਾਰ ਪੁੱਤਰ ਅਤੇ ਇਕ ਧੀ ਸੁੱਤੇ ਪਏ ਸਨ। ਗਰੀਬ ਮਕਾਨ ਮਾਲਕ ਨੇ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਪੰਜਾਬ ਸਰਕਾਰ ਵਲੋਂ ਸਕੂਲਾਂ ’ਚ ਦਾਖ਼ਲਿਆਂ ਸੰਬੰਧੀ ਨਵੇਂ ਹੁਕਮ ਜਾਰੀ
NEXT STORY