ਸੰਦੌੜ (ਰਿਖੀ) : ਇਕ ਪਾਸੇ ਪੈ ਰਹੀ ਅਗੇਤੀ ਗਰਮੀ ਕਰ ਕੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ। ਦੂਜੇ ਪਾਸੇ ਬਿਜਲੀ ਬੋਰਡ 24 ਘੰਟੇ ਘਰੇਲੂ ਬਿਜਲੀ ਸਪਲਾਈ ’ਚ ਅਣ-ਐਲਾਨੇ ਲੰਬੇ-ਲੰਬੇ ਕੱਟ ਲਗਾ ਕਿ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਹੋਰ ਵਧਾਉਂਦਾ ਜਾਪ ਰਿਹਾ ਹੈ। ਗਰਮੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ’ਚ ਲੋਕਾਂ ਨੂੰ ਸਿਰਫ ਬਿਜਲੀ ਹੀ ਰਾਹਤ ਦਿੰਦੀ ਹੈ ਕਿਉਂਕਿ ਲੋਕ ਗਰਮੀ ਤੋਂ ਬਚਾਅ ਲਈ ਪੱਖੇ, ਕੂਲਰ ਦਾ ਸਹਾਰਾ ਲੈਂਦੇ ਹਨ ਪਰ ਜੇਕਰ ਜਾਨਲੇਵਾ ਗਰਮੀ ਪੈ ਰਹੀ ਹੋਵੇ ਤੇ ਉਪਰੋਂ ਬਿਜਲੀ ਸਪਲਾਈ ਵੀ ਨਾ ਹੋਵੇ ਤਾਂ ਲੋਕਾਂ 'ਤੇ ਕੀ ਬੀਤ ਰਹੀ ਹੋਵੇਗੀ, ਇਹ ਤਕਲੀਫ਼ ਮਹਿਸੂਸ ਕਰਨ ਵਾਲੀ ਗੱਲ ਹੈ।
ਇਹੋ ਜਿਹਾ ਹੀ ਹੋ ਰਿਹਾ ਹੈ ਸੰਦੌੜ ਇਲਾਕੇ ਦੇ ਲੋਕਾਂ ਨਾਲ, ਜਿੱਥੇ ਬਿਜਲੀ ਦੇ ਲੰਬੇ ਕੱਟਾ ਨੇ ਲੋਕਾਂ ਦੇ ਵੱਟ ਕੱਢ ਰੱਖੇ ਹਨ, ਉਹ ਵੀ ਰਮਜ਼ਾਨ ਦੇ ਮਹੀਨੇ ਵਿੱਚ। ਦੱਸਣਯੋਗ ਹੈ ਕਿ ਸੰਦੌੜ ਇਲਾਕੇ ਦੇ ਬਹੁ ਗਿਣਤੀ ਪਿੰਡ ਅਜਿਹੇ ਹਨ, ਜਿਨ੍ਹਾਂ ਵਿੱਚ ਕਰੀਬ 20 ਤੋਂ 30 ਫ਼ੀਸਦੀ ਆਬਾਦੀ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੀ ਹੈ ਅਤੇ ਕਈ ਪਿੰਡ ਅਜਿਹੇ ਹਨ, ਜਿਨ੍ਹਾਂ ਵਿੱਚ ਕਰੀਬ 80 ਤੋਂ 90 ਫ਼ੀਸਦੀ ਆਬਾਦੀ ਮੁਸਲਿਮ ਹੈ ਪਰ ਫਿਰ ਵੀ ਇਨ੍ਹਾਂ ਪਿੰਡਾਂ ਵਿੱਚ ਕੱਟ ਲਗਾਏ ਜਾ ਰਹੇ ਹਨ। ਇਸ ਸੱਮਸਿਆ ਨੂੰ ਲੈ ਕੇ ਲੋਕਾਂ ਵਿੱਚ ਆਮ ਚਰਚਾ ਹੈ ਕਿ ਪਹਿਲਾਂ ਕਦੇ ਇੰਨੇ ਕੱਟ ਨਹੀਂ ਲੱਗਦੇ ਸਨ। ਲੋਕਾਂ ਨੇ ਆਪ ਸਰਕਾਰ ਨੂੰ ਅਪੀਲ ਕੀਤੀ ਕਿ ਬਿਜਲੀ ਸਪਲਾਈ ਨੂੰ 24 ਘੰਟੇ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ।
ਪੰਜਾਬ ’ਚ 7 ਮਹੀਨਿਆਂ ਤੋਂ ਹਜ਼ਾਰਾਂ ਲਾਭਪਾਤਰੀ ‘ਆਸ਼ੀਰਵਾਦ ਸਕੀਮ’ ਤੋਂ ਵਾਂਝੇ, ਸਵਾਲਾਂ ਦੇ ਘੇਰੇ 'ਚ ਸਰਕਾਰ
NEXT STORY