ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਵਾਸੀਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਭਲਕੇ ਇੱਥੇ ਕੁੱਝ ਇਲਾਕਿਆਂ 'ਚ ਲੰਬਾ ਪਾਵਰਕੱਟ ਲੱਗਣ ਜਾ ਰਿਹਾ ਹੈ। ਇੱਥੇ 11 ਕੇ. ਵੀ. ਅਬੋਹਰ ਫੀਡਰ ਅਤੇ 11 ਕੇ. ਵੀ. ਬਸਤੀ ਹਜੂਰ ਸਿੰਘ ਫੀਡਰ ਦੀ ਜ਼ਰੂਰੀ ਮੈਂਟੇਨੈਂਸ ਲਈ ਬਿਜਲੀ ਸਪਲਾਈ 13 ਫਰਵਰੀ ਸਵੇਰੇ ਮਤਲਬ ਕਿ ਭਲਕੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਲੋਕਾਂ ਨੂੰ ਦਿੱਤੀ ਗਈ ਸਲਾਹ, ਰਹੋ ਜ਼ਰਾ ਧਿਆਨ ਨਾਲ
ਇਨ੍ਹਾਂ ਇਲਾਕਿਆਂ 'ਚ ਲੱਗੇਗਾ ਪਾਵਰਕੱਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਉਪ-ਮੰਡਲ ਫਾਜ਼ਿਲਕਾ ਨੇ ਦੱਸਿਆ ਕਿ ਇਸ ਦੌਰਾਨ ਮਲੋਟ ਚੌਕ ਤੋਂ ਮਲੋਟ ਰੋਡ ਮੱਛੀ ਅੱਡਾ ਏਰੀਆ, ਥਾਣਾ ਸਦਰ, ਡੈੱਡ ਰੋਡ ਆਰਾ ਵਾਲਾ ਏਰੀਆ, ਅਬੋਹਰ ਰੋਡ, ਦਾਣਾ ਮੰਡੀ, ਰਾਧਾ ਸੁਆਮੀ ਕਾਲੋਨੀ 'ਚ ਲੰਬਾ ਪਾਵਰਕੱਟ ਲੱਗੇਗਾ।
ਇਹ ਵੀ ਪੜ੍ਹੋ : ਅੱਜ ਹੋ ਗਿਆ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਬੋਰਡ, ਦਫ਼ਤਰ ਤੇ ਸਕੂਲ, ਨੋਟੀਫਿਕੇਸ਼ਨ ਜਾਰੀ
ਇਸ ਤੋਂ ਇਲਾਵਾ ਧਾਨਕਾ ਮੁਹੱਲਾ, ਖੱਡਿਆਂ ਦਾ ਪਿੱਛਲਾ ਪਾਸਾ, ਬੱਤੀਆਂ ਵਾਲਾ ਚੌਕ, ਕੈਂਟ ਰੋਡ, ਟੀ. ਵੀ. ਟਾਵਰ ਏਰੀਆ, ਬੀ. ਐੱਸ. ਐੱਨ. ਐੱਲ ਕਾਲੋਨੀ, ਬਾਲਾ ਜੀ ਕਾਲੋਨੀ, ਆਰਮੀ ਕੈਂਟ ਏਰੀਆ, ਡੈਡ ਰੋਡ, ਮਲੋਟ ਚੌਕ ਅਮਰ ਕਾਲੋਨੀ, ਨਹਿਰੂ ਨਗਰ, ਕੈਲਾਸ਼ ਨਗਰ, ਬਸਤੀ ਹਜ਼ੂਰ ਸਿੰਘ, ਡੀ. ਸੀ ਆਫਸ, ਆਰੀਆ ਨਗਰ, ਫਿਰੋਜ਼ਪੁਰ ਰੋਡ , ਬੈਂਕ ਕਾਲੋਨੀ, ਕਾਮਰਾ ਕਾਲੋਨੀ, ਬਿਰਧ ਆਸ਼ਰਮ ਰੋਡ, ਬਾਧਾ ਰੋਡ, ਸਿਵਲ ਲਾਈਨ, ਧੀਂਗੜਾ ਕਾਲੋਨੀ, ਨਵੀਂ ਆਬਾਦੀ, ਟੀਚਰ ਕਾਲੋਨੀ ਆਦਿ 'ਚ ਬਿਜਲੀ ਬੰਦ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
NEXT STORY