ਚੰਡੀਗੜ੍ਹ (ਵੈੱਬ ਡੈਸਕ) : ਚੰਡੀਗੜ੍ਹ ਦੇ ਪਿੰਡ ਕੈਂਬਵਾਲਾ 'ਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਐਕਟਿਵਾ 'ਤੇ ਆਏ 2 ਨੌਜਵਾਨਾਂ ਵਲੋਂ ਸ਼ਰਾਬ ਦੇ ਠੇਕੇ 'ਤੇ ਬੰਬਨੁਮਾ ਚੀਜ਼ ਸੁੱਟ ਦਿੱਤੀ ਗਈ, ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਹੁੰਦੇ ਹੀ ਹਰ ਪਾਸੇ ਹਫੜਾ-ਦਫੜੀ ਮਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਐਕਟਿਵਾ 'ਤੇ ਮੌਕੇ ਤੋਂ ਫ਼ਰਾਰ ਹੋ ਗਏ। ਧਮਾਕੇ ਤੋਂ ਤੁਰੰਤ ਬਾਅਦ ਠੇਕੇ ਦੇ ਮੈਨੇਜਰ ਵਰਿੰਦਰ ਸਿੰਘ ਨੇ ਪੁਲਸ ਕੰਟਰੋਲ ਰੂਮ ਦੇ ਨੰਬਰ 112 'ਤੇ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਵਾਹਨਾਂ 'ਚ ਪੈਟਰੋਲ ਭਰਨ 'ਤੇ ਬੈਨ! ਪੈਟਰੋਲ ਪੰਪਾਂ ਲਈ ਨਵਾਂ ਫ਼ਰਮਾਨ ਜਾਰੀ
ਜਾਣਕਾਰੀ ਮੁਤਾਬਕ ਦੋਵੇਂ ਹਮਲਾਵਰ ਐਕਟਿਵਾ 'ਤੇ ਸਵਾਰ ਹੋ ਕੇ ਠੇਕੇ ਬਾਹਰ ਪੁੱਜੇ ਸਨ। ਐਕਟਿਵਾ ਦੇ ਪਿੱਛੇ ਬੈਠੇ ਨੌਜਵਾਨ ਨੇ ਸਰਵਿਸ ਖਿੜਕੀ ਨੂੰ ਨਿਸ਼ਾਨਾ ਬਣਾ ਕੇ ਠੇਕੇ ਅੰਦਰ ਇਕ ਬੰਬਨੁਮਾ ਚੀਜ਼ ਅੰਦਰ ਸੁੱਟੀ ਪਰ ਉਹ ਅੰਦਰ ਜਾਣ ਦੀ ਬਜਾਏ ਗਾਹਕਾਂ ਦੇ ਪੈਰਾਂ ਕੋਲ ਡਿੱਗ ਗਈ। ਇਸ ਤੋਂ ਤੁੰਰਤ ਬਾਅਦ ਤੇਜ਼ ਧਮਾਕਾ ਹੋਇਆ। ਲੋਕ ਇੱਧਰ-ਉੱਧਰ ਭੱਜਣ ਲੱਗੇ ਅਤੇ ਇਸੇ ਦੌਰਾਨ ਐਕਟਿਵਾ ਸਵਾਰ ਦੋਵੇਂ ਨੌਜਵਾਨ ਉੱਥੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡਾ ਐਲਾਨ, ਮੁਆਵਜ਼ੇ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ
ਘਟਨਾ ਤੋਂ ਥੋੜ੍ਹੇ ਦਿਨ ਪਹਿਲਾਂ ਵੀ ਇਕ ਔਰਤ ਠੇਕੇ ਦੇ ਬਾਹਰ ਵੀਡੀਓ ਬਣਾਉਂਦੀ ਹੋਈ ਦਿਖਾਈ ਦਿੱਤੀ ਸੀ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਠੇਕਾ ਮਾਲਕ ਨੇ ਪੁਲਸ ਨੂੰ ਸੌਂਪ ਦਿੱਤੀ ਹੈ। ਠੇਕਾ ਸੰਚਾਲਕ ਨੇ ਮੈਨੇਜਰ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਵੀ ਪੁਲਸ ਨੂੰ ਮੰਗ ਕੀਤੀ ਹੈ। ਉਨ੍ਹਾਂ ਨੇ ਠੇਕੇ ਦੇ ਆਸ-ਪਾਸ ਪੁਲਸ ਗਸ਼ਤ ਵਧਾਉਣ ਣਤੇ ਰਾਤ ਦੇ ਸਮੇਂ ਵਿਸ਼ੇਸ਼ ਨਿਗਰਾਨੀ ਰੱਖਣ ਦੀ ਅਪੀਲ ਕੀਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੀਰੀ-ਪੀਰੀ ਖਾਲਸਾ ਮਾਰਚ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਰਵਾਨਾ
NEXT STORY