ਫਾਜ਼ਿਲਕਾ (ਵੈੱਬ ਡੈਸਕ, ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਮਲੋਟ ਚੌਂਕ 'ਚ ਸਦਰ ਥਾਣੇ ਨੇੜੇ ਇਕ ਵਰਕਸ਼ਾਪ 'ਚ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਵਰਕਸ਼ਾਪ ਦਾ ਮਾਲਕ ਸਤਨਾਮ ਸਿੰਘ ਕਿਸੇ ਲੋਹੇ ਦੀ ਚੀਜ਼ 'ਚ ਸੁਰਾਖ ਕਰ ਰਿਹਾ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਤਨਾਮ ਸਿੰਘ ਦਾ ਇਕ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹੱਥ ਦਾ ਇਕ ਹਿੱਸਾ ਉੱਡ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖਮੀ ਸਤਨਾਮ ਸਿੰਘ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੇ ਇਲਾਜ ਤੋਂ ਬਾਅਦ ਬਠਿੰਡਾ ਏਮਜ਼ ਰੈਫ਼ਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਵਾਹਨਾਂ 'ਚ ਪੈਟਰੋਲ ਭਰਨ 'ਤੇ ਬੈਨ! ਪੈਟਰੋਲ ਪੰਪਾਂ ਲਈ ਨਵਾਂ ਫ਼ਰਮਾਨ ਜਾਰੀ
ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਸਦਰ ਥਾਣੇ ਨੇੜੇ ਇਕ ਵਰਕਸ਼ਾਪ ਚਲਾਉਂਦਾ ਸੀ। ਕੁੱਝ ਲੋਕ ਉਸ ਨੂੰ ਕੰਮ ਲਈ ਲੋਹੇ ਦਾ ਸਮਾਨ ਦੇ ਕੇ ਗਏ ਸਨ। ਸਤਨਾਮ ਉਸ ਸਮਾਨ 'ਚ ਸੁਰਾਖ ਕਰ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਹਾਦਸੇ 'ਚ ਉਸ ਦਾ ਇਕ ਹੱਥ ਉੱਡ ਗਿਆ। ਮੌਕੇ 'ਤੇ ਮੌਜੂਦ ਵਿਨੋਦ ਕੁਮਾਰ ਨੇ ਦੱਸਿਆ ਕਿ ਸਤਨਾਮ ਸਿੰਘ ਦੀ ਦੁਕਾਨ ਸਾਹਮਣੇ ਉਹ ਟੈਕਸੀ ਸਟੈਂਡ 'ਤੇ ਮੌਜੂਦ ਸੀ ਕਿ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ED ਦੀ ਵੱਡੀ ਰੇਡ! ਪਟਿਆਲਾ ਤੇ ਮੋਹਾਲੀ 'ਚ ਕਈ ਥਾਵਾਂ 'ਤੇ ਕੀਤੀ ਜਾ ਰਹੀ ਛਾਪੇਮਾਰੀ
ਕੁੱਝ ਹੀ ਦੇਰ ਬਾਅਦ ਸਤਨਾਮ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦਾ ਇਕ ਹੱਥ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਮੌਕੇ 'ਤੇ ਪੁੱਜੀ ਪੁਲਸ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਵਰਕਸ਼ਾਪ 'ਚ ਧਮਾਕਾ ਕਿਸ ਕਾਰਨ ਹੋਇਆ ਅਤੇ ਕਿਸ ਚੀਜ਼ 'ਚ ਸੁਰਾਖ਼ ਕੀਤਾ ਜਾ ਰਿਹਾ ਸੀ ਅਤੇ ਉਸ 'ਚ ਕੀ ਸੀ, ਇਸ ਦੀ ਪੂਰੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਟਵਾਰੀਆਂ ਨੇ ਕਰ 'ਤਾ ਵੱਡਾ ਐਲਾਨ, ਲੋਕਾਂ ਦੀ ਵੱਧ ਸਕਦੀ ਹੈ ਪ੍ਰੇਸ਼ਾਨੀ
NEXT STORY