ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਸ਼ਹਿਰ 'ਚ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਚੋਰ ਸ਼ਹਿਰ 'ਚ ਜਿੱਥੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉੱਥੇ ਹੀ ਆਮ ਲੋਕਾਂ ਦੀਆਂ ਦੁਕਾਨਾਂ ਅਤੇ ਮਕਾਨਾਂ ਨੂੰ ਵੀ ਬੇਖੌਫ਼ ਹੋ ਕੇ ਨਿਸ਼ਾਨਾ ਬਣਾ ਰਹੇ ਹਨ। ਬੀਤੀ ਰਾਤ ਥਾਣਾ ਸਿਟੀ ਫਾਜ਼ਿਲਕਾ ਦੇ ਬਿਲਕੁਲ ਨੇੜੇ ਸੰਦੀਪ ਟੈਲੀਕਾਮ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਚੋਰ ਰਾਤ ਦੇ ਹਨ੍ਹੇਰੇ 'ਚ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਦੁਕਾਨ ਚ ਪਏ ਮੋਬਾਇਲ, ਐੱਲ. ਈ. ਡੀ. ਅਤੇ ਹੋਰ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ।
ਸਵੇਰੇ ਜਦੋਂ ਦੁਕਾਨ ਮਾਲਕ ਦੁਕਾਨ 'ਤੇ ਪਹੁੰਚਿਆ ਤਾਂ ਉਸਨੇ ਸ਼ਟਰ ਟੁੱਟਿਆ ਦੇਖਿਆ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਇੱਥੇ ਨੇੜੇ ਹੀ ਰਹਿੰਦੀ ਇਕ ਗੂੰਗੀ ਔਰਤ ਨੇ ਬੀਤੀ ਰਾਤ ਵਾਪਰੀ ਸਾਰੀ ਘਟਨਾ ਦੀ ਜਾਣਕਾਰੀ ਦੁਕਾਨਦਾਰਾਂ ਨੂੰ ਦਿੱਤੀ ਕਿ ਚੋਰ ਚੋਰੀ ਕਰਕੇ ਕਿੱਧਰ ਭੱਜੇ ਹਨ।
ਜਲੰਧਰ ਦੇ GS Honda 'ਚ ਨਵੀਂ ਐਕਟਿਵਾ ਨੂੰ ਲੈ ਕੇ ਹੰਗਾਮਾ, ਗਾਹਕ ਬੋਲਿਆ-200 ਤੋਂ ਵੱਧ ਪੈਟਰੋਲ ਨਾ ਪਵਾਓ
NEXT STORY