ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਦੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਸਥਿਤ ਆਈ. ਓ. ਐੱਲ. ਕੈਮੀਕਲ ਫੈਕਟਰੀ 'ਚ ਬੀਤੀ ਰਾਤ ਭਿਆਨਕ ਹਾਦਸਾ ਹੋਣੋਂ ਟਲ ਗਿਆ। ਫੈਕਟਰੀ ਦੇ ਇੱਕ ਯੂਨਿਟ 'ਚ ਅਚਾਨਕ ਹੋਏ ਜ਼ੋਰਦਾਰ ਧਮਾਕੇ ਅਤੇ ਅੱਗ ਲੱਗਣ ਦੇ ਬਾਵਜੂਦ ਉੱਥੇ ਕੰਮ ਕਰ ਰਹੇ ਕਰਮਚਾਰੀਆਂ ਦੀ ਸੂਝ-ਬੂਝ ਅਤੇ ਪ੍ਰਸ਼ਾਸਨਿਕ ਮੁਸਤੈਦੀ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸਮਾਂ ਰਹਿੰਦੇ ਚੁੱਕੇ ਗਏ ਕਦਮਾਂ ਸਦਕਾ ਜਾਨ ਅਤੇ ਮਾਲ ਦੋਵਾਂ ਦੀ ਸੁਰੱਖਿਆ ਯਕੀਨੀ ਬਣਾ ਲਈ ਗਈ। ਫੈਕਟਰੀ ਅਧਿਕਾਰੀ ਬਸੰਤ ਸਿੰਘ ਜਵੰਧਾ ਨੇ ਹਾਦਸੇ ਦੇ ਸੰਦਰਭ 'ਚ ਦੱਸਿਆ ਕਿ ਰਾਤ ਕਰੀਬ 10:00 ਵਜੇ ਯੂਨਿਟ ਨੰਬਰ-9 'ਚ ਤਿੰਨ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਕਰ ਰਹੇ ਸਨ।
ਇਹ ਵੀ ਪੜ੍ਹੋ : ਆਧਾਰ ਕਾਰਡ ਵਾਲੀਆਂ ਬੱਸਾਂ ਦੇ ਸਫ਼ਰ ਨੂੰ ਲੈ ਕੇ ਜ਼ਰੂਰੀ ਖ਼ਬਰ, PRTC ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ
ਇਸੇ ਦੌਰਾਨ 'ਮੋਨੈਕਸੀ' ਦਵਾਈ ਬਣਾਉਣ ਵਾਲੇ ਇੱਕ ਵੱਡੇ ਟੈਂਕ ਦਾ ਤਾਪਮਾਨ (ਟੈਂਪਰੇਚਰ) ਅਚਾਨਕ ਖ਼ਤਰਨਾਕ ਪੱਧਰ ਤੱਕ ਵੱਧ ਗਿਆ। ਇਸ ਤੋਂ ਪਹਿਲਾਂ ਕਿ ਟੈਂਕ ਪੂਰੀ ਤਰ੍ਹਾਂ ਬਲਾਸਟ ਹੁੰਦਾ, ਉੱਥੇ ਮੌਜੂਦ ਤਿੰਨੋਂ ਵਰਕਰਾਂ ਨੇ ਖ਼ਤਰੇ ਨੂੰ ਭਾਪ ਲਿਆ ਅਤੇ ਤੁਰੰਤ ਯੂਨਿਟ ਤੋਂ ਬਾਹਰ ਵੱਲ ਦੌੜ ਪਏ। ਉਨ੍ਹਾਂ ਦੇ ਬਾਹਰ ਨਿਕਲਦਿਆਂ ਹੀ ਟੈਂਕ 'ਚ ਜ਼ੋਰਦਾਰ ਧਮਾਕਾ ਹੋਇਆ। ਕਰਮਚਾਰੀਆਂ ਦੀ ਇਸ ਤੁਰੰਤ ਪ੍ਰਤੀਕਿਰਿਆ ਕਾਰਨ ਤਿੰਨਾਂ ਦੀ ਜਾਨ ਵਾਲ-ਬਾਲ ਬਚ ਗਈ ਅਤੇ ਫੈਕਟਰੀ 'ਚ ਕੋਈ ਵੱਡਾ ਮਾਨਵੀ ਹਾਦਸਾ ਹੋਣੋਂ ਰੁਕ ਗਿਆ। ਪ੍ਰਬੰਧਕਾਂ ਅਨੁਸਾਰ ਸੁਰੱਖਿਆ ਉਪਕਰਨਾਂ ਦੇ ਸਹੀ ਸਮੇਂ 'ਤੇ ਕੰਮ ਕਰਨ ਕਾਰਨ ਮਾਲੀ ਨੁਕਸਾਨ ਵੀ ਬਹੁਤ ਸੀਮਤ ਰਿਹਾ।
ਇਹ ਵੀ ਪੜ੍ਹੋ : ਇਨ੍ਹਾਂ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਰਾਹਤ ਭਰੀ ਖ਼ਬਰ, ਪਾਵਰਕਾਮ ਨੇ ਸ਼ੁਰੂ ਕੀਤੀ ਕਾਰਵਾਈ
ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ (ਡੀ. ਸੀ.) ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪੁਲਸ ਮੁਖੀ (ਐੱਸ. ਐੱਸ. ਪੀ.) ਮੁਹੰਮਦ ਸਰਫ਼ਰਾਜ਼ ਆਲਮ ਰਾਤ ਨੂੰ ਹੀ ਮੌਕੇ ’ਤੇ ਪਹੁੰਚੇ। ਉਨ੍ਹਾਂ ਪੂਰੀ ਯੂਨਿਟ ਦਾ ਮੁਆਇਨਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਰਾਤ 10:00 ਵਜੇ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਆਫ਼ਤ ਪ੍ਰਬੰਧਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਹਰਕਤ 'ਚ ਆ ਗਈਆਂ। ਸਿਰਫ 14 ਮਿੰਟਾਂ ਦੇ ਅੰਦਰ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਕੇ ਉਸ ਨੂੰ ਫੈਲਣ ਤੋਂ ਰੋਕ ਦਿੱਤਾ ਗਿਆ। ਇਸ ਘਟਨਾ 'ਚ ਜਾਨ-ਮਾਲ ਦਾ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ : ਨੈਸ਼ਨਲ ਹਾਈਵੇ 'ਤੇ ਧੂੰ-ਧੂੰ ਕਰਕੇ ਸੜੀ ਚੱਲਦੀ ਥਾਰ, ਵਿੱਚ ਬੈਠੇ ਪਤੀ-ਪਤਨੀ ਦਾ...
NEXT STORY