ਨਵੀਂ ਦਿੱਲੀ (ਏਜੰਸੀ)- ਉੱਤਰ ਪੂਰਬੀ ਦਿੱਲੀ 'ਚ ਮੌਜਪੁਰ ਇਲਾਕੇ ਦੇ ਇਕ ਰੈਸਟੋਰੈਂਟ 'ਚ ਬੀਤੀ ਰਾਤ ਅੱਗ ਲੱਗਣ ਮਗਰੋਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਬੱਚਿਆਂ ਸਮੇਤ ਇਮਾਰਤ ਦੀ ਪਹਿਲੀ ਮੰਜ਼ਲ ਦੀ ਬਾਲਕਨੀ ਤੋਂ ਛਾਲ ਮਾਰਨੀ ਪਈ। ਦਿੱਲੀ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਰਾਤ ਕਰੀਬ 10.30 ਵਜੇ ਵੈਲਕਾਮ ਥਾਣਾ ਖੇਤਰ ਦੇ ਜਾਫਰਾਬਾਦ ਮੇਨ ਰੋਡ ਸਥਿਤ ਇਕ ਰੈਸਟੋਰੈਂਟ 'ਚ ਅੱਗ ਲੱਗਣ ਦੀ ਸੂਚਨਾ ਮਿਲੀ।
ਪੁਲਸ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਟੀਮ ਨੇ ਪਾਇਆ ਕਿ ਅੱਗ ਰੈਸਟੋਰੈਂਟ ਦੀ ਰਸੋਈ 'ਚ ਲੱਗੀ ਸੀ ਅਤੇ ਰੈਸਟੋਰੈਂਟ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ। ਹਾਲਾਂਕਿ, ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਨੇ ਦੱਸਿਆ ਕਿ ਰਾਤ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਇਸ ਵਿਚ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ, ਜਿਨ੍ਹਾਂ 'ਚ ਰੈਸਟੋਰੈਂਟ ਦੇ ਅੰਦਰੋਂ ਧੂੰਆਂ ਨਿਕਲਦਾ ਅਤੇ ਪਹਿਲੀ ਮੰਜ਼ਲ ਦੀ ਬਾਲਕਨੀ ਤੋਂ ਲੋਕਾਂ ਨੂੰ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ।
ਇਕ ਵੀਡੀਓ 'ਚ ਦਿੱਸ ਰਿਹਾ ਹੈ ਕਿ ਇਕ ਵਿਅਕਤੀ ਪਹਿਲੇ 2 ਬੱਚਿਆਂ ਨੂੰ ਬਾਲਕਨੀ ਤੋਂ ਹੇਠਾਂ ਸੁੱਟਦਾ ਹੈ, ਜਿਸ ਤੋਂ ਬਾਅਦ 2-3 ਲੋਕ ਇਮਾਰਤ ਤੋਂ ਛਾਲ ਮਾਰ ਦਿੰਦੇ ਹਨ। ਵੀਡੀਓ 'ਚ ਦਿੱਸ ਰਿਾ ਹੈ ਕਿ ਹੇਠਾਂ ਖੜ੍ਹੀ ਭੀੜ ਬੱਚਿਆਂ ਅਤੇ ਲੋਕਾਂ ਨੂੰ ਫੜ੍ਹ ਲੈਂਦੀ ਹੈ। ਵੀਡੀਓ 'ਚ ਇਕ ਵਿਅਕਤੀ ਇਕ ਖੰਭੇ ਦੇ ਸਹਾਰੇ ਹੇਠਾਂ ਉਤਰਦੇ ਹੋਏ ਵੀ ਦਿੱਸ ਰਿਹਾ ਹੈ, ਜਦੋਂ ਕਿ ਕੁਝ ਲੋਕ ਪੌੜ੍ਹੀ ਲਗਾ ਕੇ ਬਾਲਕਨੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਦੇਖੇ ਜਾ ਸਕਦੇ ਹਨ। ਚਸ਼ਮਦੀਦਾਂ ਦੇ ਅਨੁਸਾਰ, ਅੱਗ ਲੱਗਣ ਮਗਰੋਂ ਰੈਸਟੋਰੈਂਟ ਨੂੰ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਲੋਕ ਡਰ ਗਏ ਅਤੇ ਪਹਿਲੀ ਮੰਜ਼ਲ ਤੋਂ ਛਾਲਾਂ ਮਾਰ ਲੱਗੇ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
BOB 'ਤੇ 15 ਅਰਬ ਡਾਲਰ ਦਾ ਮੁਕੱਦਮਾ ਦਰਜ, ਕਰਜ਼ਦਾਰ ਨੇ ਠੋਕਿਆ ਕੇਸ, ਧੜੰਮ ਡਿੱਗੇ ਸ਼ੇਅਰ
NEXT STORY