ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਸਿੰਘ ਰਿਣੀ): ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਗਰਭਵਤੀ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਦੇ ਸਟਾਫ ਤੇ ਕਥਿਤ ਲਾਪਰਵਾਹੀ ਦੇ ਦੋਸ਼ ਲਾਏ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਦਾ ਦੋਸ਼ ਹੈ ਕਿ ਰਾਤ 12 ਵਜੇ ਦੀ ਸੀਰੀਅਸ ਹੋਈ ਔਰਤ ਸਬੰਧੀ ਡਾਕਟਰਾਂ ਨੇ ਸਾਨੂੰ ਅੱਜ ਦੁਪਹਿਰ 12 ਵਜੇ ਜਾਣਕਾਰੀ ਦਿੱਤੀ ਹੈ ਅਤੇ ਸਵਾ 12 ਵਜੇ ਔਰਤ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਹ ਔਰਤ ਪਹਿਲਾਂ ਇਕ ਬੱਚੀ ਦੀ ਮਾਂ ਹੈ ਅਤੇ ਪੰਜ ਮਹੀਨਿਆਂ ਦੀ ਗਰਭਵਤੀ ਸੀ। ਮ੍ਰਿਤਕ ਔਰਤ ਦੀ ਪਛਾਣ ਰਜਨੀ (28) ਪਤਨੀ ਪਰਭਦਿਆਲ ਵਜੋਂ ਹੋਈ।
ਜਲੰਧਰ: ਸਿਹਤ ਮਹਿਕਮੇ ਦਾ ਕਾਰਾ, ਕੋਰੋਨਾ ਪਾਜ਼ੇਟਿਵ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਲੈਣ ਪੁੱਜੀ ਟੀਮ
NEXT STORY