ਲੁਧਿਆਣਾ (ਸਿਆਲ) : ਤਾਜਪੁਰ ਰੋਡ 'ਤੇ ਸਥਿਤ ਸੈਂਟਰਲ ਜੇਲ 'ਚ ਬੰਦੀਆਂ ਵੱਲੋਂ ਚੋਰੀ ਛੁਪੇ ਮੋਬਾਇਲ, ਨਸ਼ੇ ਵਾਲੀਆਂ ਵਸਤੂਆਂ ਦੇ ਇਸਤੇਮਾਲ 'ਤੇ ਜੇਲ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਇਸ ਪ੍ਰਬੰਧਨ ਨੂੰ ਹੋਰ ਪ੍ਰੇਸ਼ਾਨੀਆਂ ਨਾਲ ਜੂਝਣਾ ਪੈ ਸਕਦਾ ਹੈ ਅਤੇ ਉਹ ਪੇ-ਟੀਐੱਮ ਪ੍ਰਣਾਲੀ ਹੈ ਜਿਸ ਰਾਹੀਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਜੇਲ ਸੁਵਿਧਾਵਾਂ ਦੇ ਨਾਂ 'ਤੇ ਕਰਮਚਾਰੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੈਸੇ ਪੇ-ਟੀਐੱਮ ਕਰਵਾਉਣ ਲਈ ਕਹਿ ਰਹੇ ਹਨ। ਇਸ ਦਾ ਖੁਲਾਸਾ ਕੈਲਾਸ਼ ਨਗਰ 'ਚ ਰਹਿਣ ਵਾਲੇ ਇਕ ਹਵਾਲਾਤੀ ਦੇ ਰਿਸ਼ਤੇਦਾਰ ਰਾਮ ਪ੍ਰੀਤ ਬਿੱਟੂ ਨੇ ਕੀਤਾ। ਬਿੱਟੂ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਇਕ ਮਾਮਲੇ 'ਚ ਸੈਂਟਰਲ ਜੇਲ ਗਿਆ। ਸੋਮਵਾਰ ਨੂੰ ਉਨ੍ਹਾਂ ਦੇ ਮੋਬਾਇਲ 'ਤੇ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਬਾਈ ਜੀ ਸੈਂਟਰਲ ਜੇਲ ਤੋਂ ਹੈੱਡ ਕਾਂਸਟੇਬਲ ਬੋਲ ਰਿਹਾ ਹਾਂ। ਤੁਹਾਡੇ ਰਿਸ਼ਤੇਦਾਰ ਨੂੰ ਪੈਸੇ ਚਾਹੀਦੇ ਹਨ। ਤੁਸੀਂ 3500 ਰੁਪਏ ਪੇ-ਟੀਐੱਮ ਕਰਵਾ ਦਿਓ। ਥੋੜ੍ਹੇ ਸਮੇਂ ਬਾਅਦ ਫਿਰ ਕਾਲ ਕਰ ਕੇ 1500 ਰੁਪਏ ਕਰਵਾਉਣ ਨੂੰ ਕਿਹਾ, ਜਿਸ ਤੋਂ ਬਾਅਦ ਉਕਤ ਰਾਸ਼ੀ ਪੇ-ਟੀਐੱਮ ਕਰਵਾ ਦਿੱਤੀ।
ਪੇ-ਟੀਐੱਮ ਦੀ ਕਾਲ 'ਤੇ ਨਾਂ ਆ ਰਿਹਾ ਨੇਹਾ ਬੈਂਕ ਵਾਲੀ
ਹੈੱਡਕਾਂਸਟੇਬਲ ਦੀ ਪਹਿਲੀ ਕਾਲ ਸਵੇਰੇ 9.30 ਵਜੇ ਅਤੇ ਦੂਜੀ 10-11 ਵਜੇ ਦੇ ਵਿਚਕਾਰ ਆਈ ਅਤੇ ਇਸ ਉਪਰੰਤ ਇਕ ਮੋਬਾਇਲ 'ਤੇ ਐੱਸ. ਐੱਮ. ਐੱਸ. ਵੀ ਭੇਜਿਆ ਗਿਆ। ਹਵਾਲਾਤੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਹੈੱਡਕਾਂਸਟੇਬਲ ਦੀਆਂ ਕਈ ਮੋਬਾਇਲ ਕਾਲਾਂ ਵੀ ਆਈਆਂ ਕਿ ਹੈੱਡਕਾਂਸਟੇਬਲ ਵੱਲੋਂ ਕੀਤੀ ਗਈ ਕਾਲ ਮੋਬਾਇਲ ਨੰਬਰ ਕੀਤੇ ਗਏ ਪੇ-ਟੀਐੱਮ ਤੋਂ ਇਲਾਵਾ ਹੋਰ ਕਈ ਸਬੂਤ ਵੀ ਹਨ। ਹੈੱਡਕਾਂਸਟੇਬਲ ਵੱਲੋਂ ਪੇ-ਟੀਐੱਮ ਨੂੰ ਡਾਇਲ ਵਾਲੇ ਮੋਬਾਇਲ 'ਤੇ ਨੇਹਾ ਬੈਂਕ ਵਾਲੀ ਨਾਂ ਆ ਰਿਹਾ ਸੀ। ਰਾਮਪ੍ਰੀਤ ਬਿੱਟੂ ਨੇ ਦੱਸਿਆ ਕਿ ਹੈੱਡਕਾਂਸਟੇਬਲ ਨੇ ਮੋਬਾਇਲ ਤੋਂ ਕਾਲ ਕਰਕੇ ਕਿਹਾ ਕਿ ਮੈਂ ਤੁਹਾਨੂੰ ਕਾਲ ਨਹੀਂ ਕੀਤੀ। ਉਸ ਨੇ ਸਵੇਰੇ 11 ਵਜੇ ਦਾ ਸਮਾਂ ਜੇਲ 'ਚ ਮਿਲਣ ਦਾ ਦਿੱਤਾ।
ਸ਼ਿਕਾਇਤ ਆਉਣ 'ਤੇ ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ
ਇਸ ਸਬੰਧੀ ਜੇਲ ਦੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਆਉਣ 'ਤੇ ਡੀ. ਐੱਸ. ਪੀ. (ਸਕਿਓਰਿਟੀ) ਨੂੰ ਜਾਂਚ ਸੌਂਪੀ ਜਾਵੇਗੀ। ਰਿਪੋਰਟ ਆਉਣ ਉਪਰੰਤ ਹੈੱਡਕਾਂਸਟੇਬਲ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਾਮਲਾ ਬੱਚੇ ਦੇ ਕਲਾਸ ਰੂਮ 'ਚ ਬੰਦ ਹੋਣ ਦਾ, ਹੈੱਡ ਟੀਚਰ ਮੁਅੱਤਲ
NEXT STORY