ਚੰਡੀਗੜ੍ਹ (ਸੁਸ਼ੀਲ) : ਪੀ. ਜੀ. ਆਈ. ’ਚ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਜੇਲ੍ਹ ਵਾਰਡਨ ਨੂੰ ਧੱਕਾ ਮਾਰ ਕੇ ਕੈਦੀ ਫ਼ਰਾਰ ਹੋ ਗਿਆ। ਪੁਲਸ ਮੁਲਾਜ਼ਮਾਂ ਨੇ ਕਾਫ਼ੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਾ। ਕੈਦੀ ਨੇ ਹੁਸ਼ਿਆਰਪੁਰ ਜੇਲ੍ਹ ’ਚ ਬਲੇਡ ਨਿਗਲ ਲਿਆ ਸੀ, ਜਿਸ ਕਾਰਨ ਉਸ ਨੂੰ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਸੀ। ਫ਼ਰਾਰ ਕੈਦੀ ਦੀ ਪਛਾਣ ਹੁਸ਼ਿਆਰਪੁਰ ਦੇ ਮੁਹੱਲਾ ਰਵਿਦਾਸ ਨਗਰ ਦੀ ਗਲੀ ਨੰਬਰ-3 ਵਾਸੀ ਅਨਿਲ ਕੁਮਾਰ ਉਰਫ਼ ਗੋਪੀ ਵਜੋਂ ਹੋਈ। ਹੁਸ਼ਿਆਰਪੁਰ ਜੇਲ੍ਹ ਵਾਰਡਨ ਪ੍ਰਦੀਪ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-11 ਥਾਣਾ ਪੁਲਸ ਨੇ ਫ਼ਰਾਰ ਕੈਦੀ ਅਨਿਲ ਕੁਮਾਰ ਉਰਫ਼ ਗੋਪੀ ਖ਼ਿਲਾਫ਼ ਮਾਮਲਾ ਦਰਜ ਕੀਤਾ। ਸ਼ਿਕਾਇਤਕਰਤਾ ਹੁਸ਼ਿਆਰਪੁਰ ਜੇਲ੍ਹ ਵਾਰਡਨ ਪ੍ਰਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਕੈਦੀ ਅਨਿਲ ਕੁਮਾਰ ਉਰਫ਼ ਗੋਪੀ ਨੇ ਬਲੇਡ ਨਿਗਲ ਲਿਆ ਸੀ।
ਸਥਾਨਕ ਹਸਪਤਾਲ ਦੇ ਡਾਕਟਰਾਂ ਨੇ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਪੰਜਾਬ ਪੁਲਸ ਦੇ ਤਿੰਨ ਮੁਲਾਜ਼ਮ 2 ਅਗਸਤ ਨੂੰ ਕੈਦੀ ਅਨਿਲ ਨੂੰ ਲੈ ਕੇ ਪੀ. ਜੀ. ਆਈ. ਆਏ। ਉਸਦਾ ਇਲਾਜ ਚੱਲ ਰਿਹਾ ਸੀ। 6 ਅਗਸਤ ਦੀ ਸਵੇਰ ਐਂਡੋਸਕੋਪੀ ਕਰਵਾਉਣ ਲਈ ਗਏ ਸਨ। ਐਂਡੋਸਕੋਪੀ ਤੋਂ ਬਾਅਦ ਕੈਦੀ ਅਨਿਲ ਸਟਰੈਚਰ ’ਤੇ ਲੇਟ ਗਿਆ ਅਤੇ ਛਾਤੀ ’ਚ ਦਰਦ ਦੀ ਗੱਲ ਕਹੀ। ਜਦੋਂ ਪ੍ਰਦੀਪ ਸਾਥੀ ਵਾਰਡਨ ਸਤਵਿੰਦਰ ਨੂੰ ਬੁਲਾਉਣ ਲੱਗਾ ਤਾਂ ਕੈਦੀ ਨੇ ਉਸਨੂੰ ਧੱਕਾ ਮਾਰਿਆ ਅਤੇ ਹੱਥਕੜੀ ’ਚੋਂ ਹੱਥ ਕੱਢ ਕੇ ਫ਼ਰਾਰ ਹੋ ਗਿਆ। ਜੇਲ੍ਹ ਵਾਰਡਨ ਪ੍ਰਦੀਪ ਨੇ ਚੰਡੀਗੜ੍ਹ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪੀ. ਜੀ. ਆਈ. ’ਚ ਨਾਕਾਬੰਦੀ ਕੀਤੀ ਅਤੇ ਕੈਦੀ ਦੀ ਭਾਲ ਕੀਤੀ, ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਵਾਰਡਨ ਪ੍ਰਦੀਪ ਦੀ ਸ਼ਿਕਾਇਤ ’ਤੇ ਸੈਕਟਰ-11 ਥਾਣਾ ਪੁਲਸ ਨੇ ਫਰਾਰ ਕੈਦੀ ਅਨਿਲ ਕੁਮਾਰ ਉਰਫ਼ ਗੋਪੀ ਖ਼ਿਲਾਫ਼ ਮਾਮਲਾ ਦਰਜ ਕੀਤਾ।
PM ਮੋਦੀ ਨੂੰ ਮਿਲਣ ਮਗਰੋਂ ਸੁਖਬੀਰ ਬਾਦਲ ਨੇ ਸੱਦ ਲਈ ਵੱਡੀ ਬੈਠਕ, ਕੀ ਮੁੜ ਹੋਵੇਗਾ ਅਕਾਲੀ-ਭਾਜਪਾ ਗਠਜੋੜ?
NEXT STORY