ਭਵਾਨੀਗੜ੍ਹ, (ਕਾਂਸਲ)- ਸਥਾਨਕ ਸ਼ਹਿਰ ’ਚ ਲੰਘਦੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਉਪਰ ਪੁਰਾਣੇ ਬੱਸ ਅੱਡੇ ਨੇੜੇ ਸਥਿਤ ਇਕ ਘਰ ’ਚ ਦੇਰ ਰਾਤ ਅਚਾਨਕ ਅੱਗ ਲੱਗ ਜਾਣ ਕਾਰਨ ਫਰਨੀਚਰ, ਏ. ਸੀ., ਬਿਜਲੀ ਦੇ ਪੱਖੇ ਅਤੇ ਹੋਰ ਉਪਕਰਨ ਸੜ ਕੇ ਸੁਆਹ ਹੋ ਜਾਣ ਕਾਰਨ ਪਰਿਵਾਰ ਦਾ 5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਅੱਗ ਲੱਗਣ ਦਾ ਪਤਾ ਚੱਲਣ ’ਤੇ ਕਮਰੇ ਅੰਦਰ ਸੁੱਤੇ ਪਏ ਪਰਿਵਾਰ ਦੇ ਮੈਂਬਰਾਂ ਸਮਾਂ ਰਹਿੰਦਿਆਂ ਹੀ ਘਰੋਂ ਬਾਹਰ ਨਿਕਲ ਜਾਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਵੱਡਾ ਬਚਾਅ ਰਿਹਾ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਆਸ਼ੂ ਗੋਇਲ ਪੁੱਤਰ ਜੀਵਨ ਗੋਇਲ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਘਰ ’ਚ ਸੁੱਤਾ ਪਿਆ ਸੀ ਤਾਂ ਅੱਧੀ ਰਾਤ ਦੇ ਕਰੀਬ ਉਨ੍ਹਾਂ ਦੇ ਘਰ ’ਚ ਅਚਾਨਕ ਇਕ ਵੱਡੇ ਪਟਾਕੇ ਦੀ ਆਵਾਜ਼ ਸੁਣਾਈ ਦਿੱਤੀ, ਤਾਂ ਜਦੋਂ ਉਸ ਨੇ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਆ ਕੇ ਘਰ ਦੀ ਲੋਬੀ ’ਚ ਦੇਖਿਆ ਤਾਂ ਲੋਬੀ ਤੇ ਪੂਜਾ ਰੂਮ ’ਚ ਅੱਗ ਲੱਗੀ ਹੋਈ ਸੀ ਤੇ ਪੂਰੇ ਘਰ ’ਚ ਧੂੰਆਂ ਹੋਇਆ ਪਿਆ ਸੀ। ਉਸ ਵੱਲੋਂ ਬਚਾਅ ਲਈ ਰੌਲਾ ਪਾਉਣ ਦੇ ਨਾਲ-ਨਾਲ ਪਹਿਲਾਂ ਬਹੁਤ ਹੀ ਮੁਸ਼ਕਿਲ ਦੇ ਨਾਲ ਆਪਣੇ ਦੋਵੇਂ ਬੱਚਿਆਂ ਅਤੇ ਪਤਨੀ ਨੂੰ ਸੁਰੱਖਿਅਤ ਘਰੋਂ ਬਾਹਰ ਕੱਢਿਆ ਅਤੇ ਘਰ ਅੰਦਰ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਾਫੀ ਦੇਰ ਜਦੋ-ਜਹਿਦ ਕਰ ਕੇ ਇਸ ਅੱਗ ਉਪਰ ਕਾਬੂ ਪਾਇਆ।
ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ ’ਚ ਪੂਜਾ ਵਾਲਾ ਕਮਰਾ, ਘਰ ’ਚ ਲੱਗੇ 2 ਏਅਰ ਕੰਡੀਸ਼ਨਰ, 3 ਪੱਖੇ, ਵੱਡੀ ਮਾਤਰਾ ’ਚ ਫਰਨੀਚਰ ਤੇ ਗੇਟ ਬਾਰੀਆਂ, ਘਰ ਦੀ ਸਾਰੀ ਛੱਤ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਜਾਣ ਕਾਰਨ ਉਨ੍ਹਾਂ ਦਾ 5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਜੇਕਰ ਸਮਾਂ ਰਹਿੰਦਿਆਂ ਇਸ ਅੱਗ ਦਾ ਪਤਾ ਨਾ ਚੱਲਦਾ ਤਾਂ ਉਨ੍ਹਾਂ ਦੇ ਪਰਿਵਾਰ ਦਾ ਘਰ ’ਚੋਂ ਸੁਰੱਖਿਅਤ ਨਿਕਲਣਾ ਮੁਸ਼ਕਿਲ ਸੀ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁੰਨ ਪੁਲਸ ਵੱਲੋਂ ਗ੍ਰਿਫਤਾਰ, ਥਾਣੇ ਡੱਕੇ
NEXT STORY