ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ, ਦਰਦੀ, ਖੁਰਾਣਾ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਕੌਮਾਂਤਰੀ ਮਹਿਲਾ ਦਿਵਸ ਨੂੰ ਰੋਸ ਵਜੋਂ 'ਕਾਲੇ ਦਿਨ' ਦੇ ਰੂਪ ਵਿਚ ਮਨਾਇਆ ਗਿਆ। ਇਸ ਖੇਤਰ ਦੇ ਪਿੰਡਾਂ ਭਾਗਸਰ, ਪੰਨੀਵਾਲਾ ਫੱਤਾ, ਮਹਾਬੱਧਰ, ਰਹੂੜਿਆਂਵਾਲੀ, ਥਾਂਦੇਵਾਲਾ, ਰਣਜੀਤਗੜ੍ਹ, ਖੱਪਿਆਂਵਾਲੀ, ਬਰੀਵਾਲਾ, ਸਰਾਏਨਾਗਾ ਅਤੇ ਹੋਰ ਪਿੰਡਾਂ ਦੀਆਂ ਆਂਗਣਵਾੜੀ ਵਰਕਰਾਂ ਨੇ ਸਿਰਾਂ 'ਤੇ ਕਾਲੀਆਂ ਚੁੰਨੀਆਂ ਲੈ ਕੇ ਅਤੇ ਝੰਡੀਆਂ ਫੜ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਬਾਅਦ 'ਚ ਵੱਖ-ਵੱਖ ਪਿੰਡਾਂ 'ਚੋਂ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਹੈਲਪਰਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਸੀ. ਡੀ. ਪੀ. ਓ. ਦਫ਼ਤਰ ਅੱਗੇ ਇਕੱਠੀਆਂ ਹੋਈਆਂ ਅਤੇ ਫਿਰ ਇੱਥੋਂ ਕੁਲ ਹਿੰਦ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲਿਆਂ ਨੂੰ ਚੁੱਕ ਕੇ ਸ਼ਹਿਰ 'ਚ ਕਾਲੀਆਂ ਝੰਡੀਆ ਹੱਥਾਂ ਵਿਚ ਫੜ ਕੇ ਰੋਸ ਮਾਰਚ ਕੱਢਿਆ। ਉਪਰੰਤ ਬੱਸ ਸਟੈਂਡ 'ਤੇ ਆ ਕੇ ਇਨ੍ਹਾਂ ਪੁਤਲਿਆਂ ਨੂੰ ਫੂਕਿਆ। ਸੋਨੀਆ ਗਾਂਧੀ ਅਤੇ ਕੈਪਟਨ ਦੇ ਪੁਤਲਿਆਂ ਨੂੰ ਕਾਲੇ ਕੱਪੜੇ ਪਾਏ ਹੋਏ ਸਨ।
ਆਗੂਆਂ ਨੇ ਕਿਹਾ ਕਿ ਪਿਛਲੇ ਸਵਾ ਮਹੀਨੇ ਤੋਂ ਜਥੇਬੰਦੀ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਲੜੀਵਾਰ ਰੋਸ ਧਰਨਾ ਲਾਇਆ ਹੋਇਆ ਹੈ ਅਤੇ ਪੂਰੇ ਪੰਜਾਬ 'ਚ ਸੰਘਰਸ਼ ਵਿੱਢਿਆ ਹੋਇਆ ਹੈ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।
ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਅਤੇ ਦਿੱਲੀ ਦੀ ਸਰਕਾਰ ਦੀ ਤਰਜ਼ 'ਤੇ ਮਾਣ-ਭੱਤਾ ਦਿੱਤਾ ਜਾਵੇ। ਸਰਕਾਰੀ ਸਕੂਲਾਂ ਵਿਚ ਪ੍ਰੀ-ਨਰਸਰੀ ਜਮਾਤਾਂ 'ਚ ਦਾਖਲ ਕੀਤੇ ਗਏ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਵਾਪਸ ਸੈਂਟਰਾਂ ਵਿਚ ਭੇਜਿਆ ਜਾਵੇ। ਵਰਕਰਾਂ ਤੇ ਹੈਲਪਰਾਂ ਨੂੰ ਲਾਭ ਦੇਣ ਵਾਲੇ 100 ਕਰੋੜ ਰੁਪਏ ਦੇ ਰੋਕੇ ਹੋਏ ਬਿੱਲਾਂ ਨੂੰ ਪਾਸ ਕੀਤਾ ਜਾਵੇ ਆਦਿ। ਇਸ ਸਮੇਂ ਸਰਬਜੀਤ ਕੌਰ ਕੌੜਿਆਂਵਾਲੀ, ਕਿਰਨਪਾਲ ਕੌਰ ਮਹਾਬੱਧਰ, ਇੰਦਰਪਾਲ ਕੌਰ, ਸੁਖਚਰਨ ਕੌਰ ਧਿਗਾਨਾ, ਸੰਦੀਪ ਕੌਰ ਰਣਜੀਤਗੜ੍ਹ, ਪ੍ਰ੍ਰਭਜੀਤ ਕੌਰ, ਬਲਜਿੰਦਰ ਕੌਰ ਖੱਪਿਆਂਵਾਲੀ, ਹਰਪ੍ਰੀਤ ਕੌਰ ਮੁਕਤਸਰ, ਰਜਿੰਦਰ ਕੌਰ ਮੁਕਤਸਰ, ਸ਼ਿੰਦਰਪਾਲ ਕੌਰ, ਪਰਮਜੀਤ ਕੌਰ ਬਾਵਾ, ਪਰਮਜੀਤ ਕੌਰ ਬੇਦੀ, ਮਨਜੀਤ ਕੌਰ ਡੋਹਕ, ਮਨਜੀਤ ਕੌਰ ਬੁੱਢੀਮਾਲ, ਸੁਖਵਿੰਦਰ ਕੌਰ ਸੰਗੂਧੌਣ, ਅੰਮ੍ਰਿਤਪਾਲ ਕੌਰ ਥਾਂਦੇਵਾਲਾ, ਅਜੀਤ ਕੌਰ ਥਾਂਦੇਵਾਲਾ, ਨਰਿੰਦਰ ਕੌਰ ਕੋਟਲੀ, ਸ਼ਿੰਦਰ ਕੌਰ ਆਦਿ ਵਰਕਰਾਂ ਅਤੇ ਹੈਲਪਰਾਂ ਮੌਜੂਦ ਸਨ।
ਫ਼ਰੀਦਕੋਟ/ਜੈਤੋ, (ਹਾਲੀ, ਜਿੰਦਲ)-ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਮਹਿਲਾ ਦਿਵਸ ਨੂੰ 'ਕਾਲੇ ਦਿਨ' ਵਜੋਂ ਮਨਾਇਆ। ਇਸ ਸਬੰਧੀ ਬਲਾਕ ਪ੍ਰਧਾਨ ਖੁਸ਼ਪਾਲ ਕੌਰ ਦੀ ਅਗਵਾਈ ਹੇਠ ਜ਼ਿਲੇ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਅਤੇ ਹੱਥਾਂ ਵਿਚ ਝੰਡੀਆਂ ਫ਼ੜ ਕੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੁਤਲਾ ਫ਼ੂਕਿਆ ਗਿਆ।
ਇਸ ਦੌਰਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਵਾ ਮਹੀਨੇ ਤੋਂ ਜਥੇਬੰਦੀ ਵੱਲੋਂ ਵਿੱਤ ਮੰਤਰੀ ਦੇ ਬਠਿੰਡਾ ਦਫ਼ਤਰ ਅੱਗੇ ਰੋਸ ਧਰਨਾ ਲਾਇਆ ਹੋਇਆ ਹੈ ਅਤੇ ਪੂਰੇ ਪੰਜਾਬ ਵਿਚ ਸੰਘਰਸ਼ ਵਿੱਢਿਆ ਹੋਇਆ ਹੈ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਆਪਣਾ ਹੱਕ ਲੈਣ ਲਈ ਵਰਕਰਾਂ ਅਤੇ ਹੈਲਪਰਾਂ ਨੂੰ ਸੜਕਾਂ 'ਤੇ ਰੁਲਣਾ ਪੈ ਰਿਹਾ ਹੈ।
ਇਸ ਸਮੇਂ ਬਲਾਕ ਪ੍ਰਧਾਨ ਖੁਸ਼ਪਾਲ ਕੌਰ, ਸਰਕਲ ਪ੍ਰਧਾਨ ਸਰਬਜੀਤ ਕੌਰ, ਸ਼ਿੰਦਰਪਾਲ ਕੌਰ, ਸੁਰਿੰਦਰ ਕੌਰ, ਰਾਜਵਿੰਦਰ ਕੌਰ, ਸੀਮਾ ਰਾਣੀ, ਪਰਵਿੰਦਰ ਕੌਰ, ਦਲਜੀਤ ਕੌਰ, ਸੁਮਨ ਲਤਾ, ਜਸਵੀਰ ਕੌਰ, ਸੁਰਿੰਦਰਪਾਲ, ਲਖਵੀਰ ਕੌਰ, ਮੀਨੂੰ, ਜਸਵੀਰ ਕੌਰ, ਵੀਨਾ ਰਾਣੀ, ਕਰਮਜੀਤ ਕੌਰ, ਸ਼ਰਨਜੀਤ ਕੌਰ, ਬਲਦੇਵ ਕੌਰ, ਸ਼ਾਂਤੀ ਦੇਵੀ, ਡਿੰਪਲ, ਰਾਜਪਾਲ ਕੌਰ, ਨਰੇਸ਼ ਬਾਲਾ, ਰੇਖਾ ਰਾਣੀ, ਵੀਰਪਾਲ ਕੌਰ ਤੇ ਬਲਵਿੰਦਰ ਕੌਰ ਅਤੇ ਜੈਤੋ ਤੋਂ ਗੁਰਮੀਤ ਕੌਰ ਬਲਾਕ ਪ੍ਰਧਾਨ, ਪਰਮਜੀਤ ਕੌਰ ਦਬੜੀਖਾਨਾ, ਗੁਰਵਿੰਦਰ ਕੌਰ, ਕਿਰਨਾ ਰਾਣੀ ਚੈਨਾ, ਭਵਨਜੀਤ ਕੌਰ ਸਰਕਲ ਪ੍ਰਧਾਨ ਦਬੜੀਖਾਨਾ, ਹਰਸੁਖਪਾਲ ਕੌਰ, ਹਰਵਿੰਦਰ ਕੌਰ, ਮਹਿੰਦਰ ਕੌਰ, ਬਿੰਦਰ ਕੌਰ ਡੋਡ, ਗਿਆਨ ਕੌਰ, ਮਨਦੀਪ ਕੌਰ, ਨਿਰਮਲ ਕੌਰ, ਪਰਮਜੀਤ ਕੌਰ, ਇੰਦਜੀਤ ਕੌਰ ਜੈਤੋ, ਸਰਬਜੀਤ ਕੌਰ, ਹਰਜੀਤ ਕੌਰ ਆਦਿ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ।
ਗਿੱਦੜਬਾਹਾ, (ਕੁਲਭੂਸ਼ਨ, ਸੰਧਿਆ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ 'ਕਾਲਾ ਦਿਨ' ਦੇ ਰੂਪ 'ਚ ਮਨਾਉਂਦਿਆਂ ਜਿੱਥੇ ਸਿਰ ਉੱਪਰ ਕਾਲੀ ਚੁੰਨੀਆਂ ਲੈ ਕੇ ਅਤੇ ਹੱਥਾਂ 'ਚ ਝੰਡੀਆਂ ਫੜ ਕੇ ਪ੍ਰਦਰਸ਼ਨ ਕੀਤਾ, ਉੱਥੇ ਹੀ ਬੱਸ ਸਟੈਂਡ ਅਤੇ ਆਲ ਇੰਡੀਆ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ
ਪੁਤਲੇ ਵੀ ਫੂਕੇ।
ਆਂਗਣਵਾੜੀ ਯੂਨੀਅਨ ਦੀ ਮੀਤ ਪ੍ਰਧਾਨ ਗਗਨਦੀਪ ਕੌਰ ਮੱਲ੍ਹਣ ਨੇ ਕਿਹਾ ਕਿ ਕਾਫੀ ਸਮੇਂ ਤੋਂ ਵਰਕਰਾਂ ਆਪਣੀਆਂ ਮੰਗਾਂ ਮੰਨਵਾਉਣ ਲਈ ਥਾਂ-ਥਾਂ ਭਟਕ ਰਹੀਆਂ ਹਨ ਪਰ ਪੰਜਾਬ ਦੀ ਕੈਪਟਨ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ ਜਦਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਯੂਨੀਅਨ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਅਤੇ ਯੂਨੀਅਨ ਨੇਤਾਵਾਂ ਨਾਲ ਬੁਰਾ ਵਰਤਾਓ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਲੜਕੀਆਂ ਦੀ ਵੱਧ ਰਹੀ ਜਨਮ ਦਰ ਦੇ ਮੱਦੇਨਜ਼ਰ ਜਿੱਥੇ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਆਂਗਣਵਾੜੀ ਵਰਕਰਾਂ ਨੂੰ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਕਰ ਕੇ ਨਾਰੀ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਸ ਸਮੇਂ ਜਸਦੀਪ, ਸੁਰਿੰਦਰ ਕੌਰ, ਲਖਵਿੰਦਰ ਕੌਰ, ਕਮਲਜੀਤ ਕੌਰ, ਉਰਮਿਲਾ ਰਾਣੀ, ਸੁਖਵਿੰਦਰ ਦੋਦਾ, ਕਿਰਨ ਸੁਖਨਾ, ਰਣਵੀਰ ਗਿੱਦੜਬਾਹਾ ਤੇ ਜਸਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰਾਂ ਅਤੇ ਹੈਲਪਰਾਂ ਮੌਜੂਦ ਸਨ।
ਮਲੋਟ, (ਜੱਜ,ਜੁਨੇਜਾ)-ਇਸੇ ਤਰ੍ਹਾਂ ਮਲੋਟ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਿਰਾਂ 'ਤੇ ਕਾਲੀਆਂ ਚੁੰਨੀਆਂ ਲੈ ਕੇ ਹੱਥਾਂ 'ਚ ਕਾਲੀਆਂ ਝੰਡੀਆਂ ਫੜ ਕੇ ਕਾਂਗਰਸ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ। ਉਪਰੰਤ ਉਨ੍ਹਾਂ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਫੂਕੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਯੂਨੀਅਨ ਨੇ ਸਵਾ ਮਹੀਨੇ ਤੋਂ ਵਿੱਤ ਮੰਤਰੀ ਦੇ ਬਠਿੰਡਾ ਦਫਤਰ ਅੱਗੇ ਧਰਨਾ ਲਾਇਆ ਹੋਇਆ ਹੈ ਅਤੇ ਪੂਰੇ ਪੰਜਾਬ 'ਚ ਸੰਘਰਸ਼ ਵਿੱਢਿਆ ਹੋਇਆ ਹੈ ਪਰ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਦੌਰਾਨ ਬਲਾਕ ਪ੍ਰਧਾਨ ਸਿਮਰਜੀਤ ਕੌਰ, ਓਂਕਾਰ ਕੌਰ ਮਲੋਟ, ਕਿਰਨਜੀਤ ਕੌਰ ਭੰਗਚੜ੍ਹੀ, ਬਲਜੀਤ ਕੌਰ ਮਲੋਟ, ਕਰਮਜੀਤ ਕੌਰ, ਗੁਰਚਰਨ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।
5 ਮਹੀਨਿਆਂ ਤੋਂ ਇਨਸਾਫ਼ ਲਈ ਭਟਕ ਰਹੀ ਹੈ ਵਿਧਵਾ
NEXT STORY